ਪਟਿਆਲਾ- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਉਸ ਵੇਲੇ ਹਲਚਲ ਮਚ ਗਈ, ਜਦੋਂ ਹਸਪਤਾਲ ਦੇ ਬਾਹਰ ਬੱਚੇ ਦਾ ਸਿਰ ਦੇਖਿਆ ਗਿਆ। ਜਾਣਕਾਰੀ ਮੁਤਾਬਕ ਇਸ ਸਿਰ ਨੂੰ ਕੁੱਤੇ ਨੋਚ ਰਹੇ ਸਨ, ਜਿਸ ਨੁੂੰ ਆਮ ਲੋਕਾਂ ਨੇ ਛਡਾਇਆ। ਹਾਲਾਂਕਿ ਇਹ ਕਿਸਦੇ ਬੱਚੇ ਦਾ ਹੈ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਸ ਬਾਰੇ ਸਿਵਲ ਸਰਜਨ ਤੋਂ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਗਈ ਪਰ ਕਿਸੇ ਨੇ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। ਬਲਕਿ ਸਾਰਿਆਂ ਨੇ ਅਨਜਾਣਤਾ ਪ੍ਰਗਟਾਈ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਜਾਂਚ ਕਰਨ ਲਈ ਕਿਹਾ ਹੈ। ਬੱਚੇ ਦਾ ਸਿਰ ਇਸ ਤਰ੍ਹਾਂ ਹਸਪਤਾਲ ਦੇ ਬਾਹਰ ਮਿਲਣਾ ਇਹ ਕਾਫ਼ੀ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਤਿੰਨ ਬੱਚਿਆਂ ਦੀ ਹਸਪਤਾਲ ਵਿਚ ਮੌਤ ਹੋਈ ਸੀ ਜਿਨ੍ਹਾਂ ਵਿਚੋਂ ਦੋ ਨੂੰ ਤਾਂ ਮਾਪੇ ਲੈ ਗਏ ਸਨ ਪਰ ਇੱਕ ਬੱਚਾ ਗੁੰਮ ਹੋ ਗਿਆ ਸੀ।
previous post