PreetNama
ਖਾਸ-ਖਬਰਾਂ/Important News

ਨਿਊਯਾਰਕ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਏ ਜਾਣਗੇ ਸਿੱਖੀ ਸਿਧਾਂਤ

ਚੰਡੀਗੜ੍ਹ: ਸਿੱਖਾਂ ਖ਼ਿਲਾਫ਼ ਹੋਣ ਵਾਲੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਕੋਲੀਸ਼ਨ, ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ਵਿੱਚ ਸਿੱਖੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਵਿੱਚ ਨਿਊਯਾਰਕ ਦੇ ਵੱਖ-ਵੱਖ ਸਕੂਲਾਂ ਦੇ 1200 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਤਿੰਨ ਹਫ਼ਤਿਆਂ ਦੇ ਇਸ ਅਭਿਆਨ ਵਿੱਚ ਸਿੱਖ ਕੋਲੀਸ਼ਨ ਸਟਾਫ ਤੇ ਵਲੰਟੀਅਰ ਗਰੇਡ 6 ਤੇ 9 ਦੀ ਸਮਾਜਿਕ ਸਿੱਖਿਆ ਜਮਾਤ ਵਿੱਚ ਸਿੱਖੀ ਨਾਲ ਸਬੰਧਤ 36 ਪ੍ਰੈਜ਼ੈਂਟੇਸ਼ਨ ਦੇਣਗੇ।

ਸਿੱਖ ਕੋਲੀਸ਼ਨ ਕਈ ਸਾਲਾਂ ਤੋਂ ਨਿਊਯਾਰਕ ਸਟੇਟ ਕਮਿਊਨਿਟੀ ਨੂੰ ਇਸ ਪ੍ਰੋਗਰਾਮ ਲਈ ਮਨਾ ਰਹੀ ਸੀ। ਸਕੂਲ ਡਿਸਟ੍ਰਿਕਟ ਬੋਰਡ ਦੀ ਮੈਂਬਰ ਇਸ਼ਮੀਤ ਕੌਰ ਨੇ ਇਸ ਪਹਿਲ ਲਈ ਅਹਿਮ ਯੋਗਦਾਨ ਪਾਇਆ ਤੇ ਸਫ਼ਲਤਾ ਹਾਸਲ ਕੀਤੀ। ਉਹ ਪੂਰੇ ਅਮਰੀਕਾ ਦੇ ਸਕੂਲ ਸਿਲੇਬਸ ਵਿੱਚ ਸਿੱਖੀ ਦਾ ਕੁਝ ਹਿੱਸਾ ਸ਼ਾਮਲ ਕਰਵਾਉਣਾ ਚਾਹੁੰਦੀ ਹੈ।

ਸਿੱਖ ਕੋਲੀਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਵੀਂ ਸ਼ੁਰੂਆਤ ਹੈ। ਇਸ ਨਾਲ ਸਿੱਖਾਂ ਨੂੰ ਅਰਬੀ ਮੁਸਲਿਮ ਸਮਝ ਕੇ ਹਿੰਸਾ ਦਾ ਨਿਸ਼ਾਨਾ ਬਣਾਉਣ ਦੇ ਮਾਮਲੇ ਨੂੰ ਘੱਟ ਕਰਨ ਵਿੱਚ ਸਫਲਤਾ ਮਿਲੇਗੀ। ਬੱਚਿਆਂ ਨੂੰ ਪਤਾ ਚੱਲ ਸਕੇਗਾ ਕਿ ਸਿੱਖ ਧਰਮ ਇੱਕ ਵੱਖਰਾ ਆਲਮੀ ਧਰਮ ਹੈ।

Related posts

ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ਾਂ ਦੀ ਮਦਦ ਕਰੇ ਵਿਸ਼ਵ ਬੈਂਕ : ਸੀਤਾਰਮਨ

On Punjab

PM ਮੋਦੀ ਤੇ ਇਮਰਾਨ ਖਾਨ ਨਾਲ ਜਲਦ ਕਰਾਂਗਾ ਮੁਲਾਕਾਤ: ਟਰੰਪ

On Punjab

ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ‘ਤੇ ਮਜੀਠੀਆ ਨੇ ਲਾਏ ਸਵਾਲੀਆ ਨਿਸ਼ਾਨ, ਪੇਸ਼ ਕੀਤੇ ਅਹਿਮ ਸਬੂਤ

On Punjab