59.79 F
New York, US
September 15, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ ’ਚ ਟਰਾਲੇ ਚੋਰੀ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ

ਕੈਨੇਡਾ- ਪੀਲ ਪੁਲੀਸ ਨੇ ਕੈਲੇਡਨ ਦੇ ਰਹਿਣ ਵਾਲੇ ਭਾਰਤੀ ਦੇ ਘਰ ਛਾਪਾ ਮਾਰ ਕੇ ਉਥੋਂ ਚੋਰੀ ਕੀਤੇ 6 ਟਰਾਲੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਪਛਾਣ ਲੁਕੋਣ ਲਈ ਉਨ੍ਹਾਂ ਦੇ ਨੰਬਰਾਂ ਅਤੇ ਹੁਲੀਏ ਨਾਲ ਤੋੜ ਫੋੜ ਕੀਤੀ ਗਈ ਹੋਈ ਸੀ।

ਫੜੇ ਗਏ ਵਿਅਕਤੀ ਦੀ ਪਛਾਣ ਕੈਲੇਡਨ ਦੇ ਰਹਿਣ ਵਾਲੇ 24 ਸਾਲਾ ਸਤਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਉਸ ’ਤੇ ਦੋਸ਼ ਹਨ ਕਿ ਉਹ ਟਰਾਲੇ ਚੋਰੀ ਕਰਦਾ ਸੀ ਤੇ ਘਰ ਲਿਆ ਕੇ ਟਰਾਲਿਆਂ ਦੇ ਨੰਬਰਾਂ ਅਤੇ ਹੁਲੀਏ ਦੀ ਭੰਨ-ਤੋੜ ਕਰ ਕੇ ਉਨ੍ਹਾਂ ਨੂੰ ਅਗਾਂਹ ਵੇਚ ਦਿੰਦਾ ਸੀ। ਮੌਕੇ ’ਤੇ ਉਸ ਤੋਂ 6 ਟਰਾਲੇ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਚੱਲਕੇ ਉੱਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।

Related posts

ਜੰਮੂ-ਕਸ਼ਮੀਰ ‘ਚ ਸਖਤੀ ਘਟਾਉਣ ਦਾ ਫੈਸਲਾ

On Punjab

ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਫੈਕਲਟੀ ਨੂੰ ਸੰਮਨ

On Punjab

ਸਰਬੀਆ ਦੇ ਸਕੂਲ ‘ਚ ਗੋਲੀਬਾਰੀ, 7ਵੀਂ ਜਮਾਤ ਦੇ ਬੱਚੇ ਨੇ ਚਲਾਈ ਗੋਲੀ, 9 ਲੋਕਾਂ ਦੀ ਮੌਤ

On Punjab