ਝਾਰਖੰਡ- ਝਾਰਖੰਡ ਦੇ ਸੇਰਾਏਕੇਲਾ-ਖਰਸਾਵਨ ਜ਼ਿਲ੍ਹੇ ਵਿਚ ਦਰਾਈਕੇਲਾ ਨੁੱਲ੍ਹੇ ਵਿਚ ਨਹਾਉਂਦੇ ਸਮੇਂ ਚਾਰ ਨੌਜਵਾਨਾਂ ਦੀ ਡੁੱਬਣ ਕਰਕੇ ਮੌਤ ਹੋ ਗਈ। ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦਰਮਿਆਨ ਦੱਸੀ ਜਾਂਦੀ ਹੈ।
ਇਹ ਘਟਨਾ ਆਮਦਾ ਪੁਲੀਸ ਚੌਕੀ ਅਧੀਨ ਆਉਂਦੇ ਦਰਾਏਕੇਲਾ ਪੰਚਾਇਤ ਇਲਾਕੇ ਦੀ ਦੱਸੀ ਜਾਂਦੀ ਹੈ। ਐੱਸਪੀ ਮੁਕੇਸ਼ ਕੁਮਾਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੌਜਵਾਨ ਨਹਾਉਂਦੇ ਸਮੇਂ ਡੂੰਘੇ ਪਾਣੀ ਵਿਚ ਚਲੇ ਗਏ ਤੇ ਉਨ੍ਹਾਂ ਦੀ ਡੁੱਬਣ ਕਰਕੇ ਮੌਤ ਹੋ ਗਈ।

