72.05 F
New York, US
May 1, 2025
PreetNama
ਖਾਸ-ਖਬਰਾਂ/Important News

ਬਾਲਾਕੋਟ ਏਅਰਸਟ੍ਰਾਈਕ ‘ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੱਸਣ ਵਾਲੀ ਪੱਤਰਕਾਰ ਨੂੰ ਵੱਡਾ ਝਟਕਾ

ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ‘ਤੇ ਆਪਣੀ ਸਹਿਮਤੀ ਜਤਾਉਣ ਵਾਲੀ ਇਟਲੀ ਦੀ ਪੱਤਰਕਾਰ ਦੀ ਵੈਬਸਾਈਟ ਹੈਕ ਕਰਕੇ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਯਾਦ ਰਹੇ ਹਾਲ ਹੀ ਵਿੱਚ ਇਟਲੀ ਦੀ ਪੱਤਰਕਾਰ ਫਰਾਂਸੈਸਕਾ ਮਰੀਨੋ ਨੇ ਇਸ ਖ਼ਬਰ ‘ਤੇ ਮੁਹਰ ਲਾਉਂਦਿਆਂ ਕਿਹਾ ਸੀ ਕਿ ਏਅਰ ਸਟ੍ਰਾਈਕ ਵਿੱਚ 130 ਤੋਂ 170 ਅੱਤਵਾਦੀ ਮਾਰੇ ਗਏ ਸੀ ਤੇ ਕਈ ਜ਼ਖ਼ਮੀ ਹੋਏ।

ਇਤਾਵਲੀ ਪੱਤਰਕਾਰ ਫਰਾਂਸੈਸਕਾ ਨੇ ਖ਼ੁਦ ਟਵੀਟ ਕਰਕੇ ਆਪਣੀ ਵੈਬਸਾਈਟ ਹੈਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਉਸ ਨੇ ਟਵੀਟ ਕੀਤਾ ਕਿ ਉਸ ਦੀ ਵੈਬਸਾਈਟ ‘ਸਟ੍ਰਿੰਗਰਏਸ਼ੀਆ’ ਨੂੰ ਕੁਝ ਲੋਕਾਂ ਨੇ ਹੈਕ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਟਲੀ ਦੀ ਪੱਤਰਕਾਰ ਫਰਾਂਸੇਸਕਾ ਮਰੀਨੋ ਨੇ ਕਿਹਾ ਕਿ ਏਅਰ ਸਟ੍ਰਾਈਕ ਵਿੱਚ 130-170 ਅੱਤਵਾਦੀ ਮਾਰੇ ਗਏ ਸਨ। 20 ਅੱਤਵਾਦੀਆਂ ਦੀ ਇਲਾਜ ਦੌਰਾਨ ਮੌਤ ਹੋਈ ਤੇ 45 ਹਾਲੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਮਲੇ ਵਿੱਚ 11 ਟ੍ਰੇਨਰਸ ਵੀ ਮਾਰੇ ਗਏ ਹਨ। ਇਸ ਖ਼ੁਲਾਸੇ ਮਗਰੋਂ ਮਰੀਨੋ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ।

ਮਰੀਨੋ 2010 ਵਿੱਚ ਸੁਰਖ਼ੀਆਂ ਵਿੱਚ ਆਈ ਸੀ ਜਦੋਂ ਉਸ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀਆ ਹਾਫ਼ਿਜ਼ ਸਈਦ ਦੀ ਇੰਟਰਵਿਊ ਲਈ ਸੀ। ਮਰੀਨੋ ਨੇ ਆਪਣੀ ਕਿਤਾਬ ‘ਅਪੋਕੈਪਲਿਸ ਪਾਕਿਸਤਾਨ’ ਵਿੱਚ ਲਿਖਿਆ ਸੀ ਕਿ ਦੁਨੀਆ ਭਰ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ਵਿੱਚ ਇੱਕ ਪਾਕਿਸਤਾਨ ਹੈ ਜੋ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ। ਇਸ ਕਿਤਾਬ ਕਰਕੇ ਪਾਕਿਸਤਾਨ ਨੇ ਮਰੀਨੋ ‘ਤੇ ਪਾਬੰਧੀ ਲਾ ਦਿੱਤੀ ਹੈ।

Related posts

ਸ਼੍ਰੋਮਣੀ ਅਕਾਲੀ ਦਲ ਮੈਂਬਰਸ਼ਿਪ ਮੁਹਿੰਮ ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ 18 ਤੋਂ ਸ਼ੁਰੂ ਕਰੇਗੀ ਅਕਾਲੀ ਦਲ ਦੀ ਭਰਤੀ ਮੁਹਿੰਮ

On Punjab

1984 Delhi Riots : ਪਿਓ-ਪੁੱਤ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਚ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ, ਸਜ਼ਾ ਮਿਲਣੀ ਤੈਅ : ਹਰਮੀਤ ਸਿੰਘ ਕਾਲਕਾ

On Punjab

ਬੀ.ਐਸ.ਐਫ., ਐਸ.ਟੀ.ਐਫ. ਨੇ ਅੰਮ੍ਰਿਤਸਰ ਬਾਰਡਰ ’ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ ਕੀਤੀ, ਇੱਕ ਕਾਬੂ

On Punjab