PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਚਮੀ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀਆਂ ਸੰਗਤਾਂ

ਪਟਿਆਲਾ-  ਅੱਜ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਗਰਮੀ ਦੇ ਚਲਦਿਆਂ ਵੱਡੇ ਤੜਕੇ ਹੀ ਸੰਗਤਾਂ ਇੱਥੇ ਸਥਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਲੱਗੀਆਂ। ਗਰਮੀ ਦੇ ਚਲਦਿਆਂ ਸੰਗਤਾਂ ਸਵੇਰੇ ਠੰਡਕ ਮੌਕੇ ਹੀ ਵੱਡੀ ਗਿਣਤੀ ਵਿੱਚ ਮੱਥਾ ਟੇਕਣ ਆਈਆਂ।

ਅੱਜ ਪੰਚਮੀ ਦੇ ਇਸ ਪਵਿੱਤਰ ਦਿਹਾੜੇ ਸਬੰਧੀ ਸਮਾਗਮ ਤੇ ਰਸਮਾ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੁੱਖ ਵਾਕ ਲੈਣ ਦੇ ਨਾਲ ਹੋਈ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਗ ਸਿੰਘ ਰਾਜਪੁਰਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪੰਚਮੀ ਮੌਕੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

Related posts

Space Alert: ਬੇਕਾਬੂ ਹੋਇਆ ਚੀਨ ਦਾ 19000 ਕਿਲੋ ਦਾ ਰਾਕੇਟ, 8 ਮਈ ਨੂੰ ਧਰਤੀ ’ਤੇ ਵੱਡਾ ਖ਼ਤਰਾ

On Punjab

ਸਿਰਫ਼ 1,000 ਦੇ ਕਰਜ਼ੇ ਕਾਰਨ ਵਿਧਵਾ ਵੱਲੋਂ ਖੁਦਕੁਸ਼ੀ

On Punjab

Israel election : 88.6 ballot boxes ਦੀ ਗਿਣਤੀ ਪੂਰੀ, ਨੇਤਨਯਾਹੂ ਨਵਾਂ ਪ੍ਰਧਾਨ ਮੰਤਰੀ ਬਣਨ ਦੇ ਨੇੜੇ

On Punjab