PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੰਮੂ ਵਿਚ ਤੜਕਸਾਰ ਹੋਏ ਧਮਾਕਿਆਂ ਦੀ ਗੂੰਜ ਨਾਲ ਦਹਿਸ਼ਤ

ਜੰਮੂ:  ਜੰਮੂ ਸ਼ਹਿਰ ਵਿਚ ਸ਼ੁੱਕਰਵਾਰ ਤੜਕਸਾਰ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਣ ’ਤੇ ਤੁਰੰਤ ‘ਬਲੈਕਆਉਟ’ ਹੋ ਗਿਆ। ਇਹ ਘਟਨਾ ਭਾਰਤ ਵੱਲੋਂ ਸਰਹੱਦੀ ਖੇਤਰਾਂ ਵਿਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨੀ ਫੌਜ ਦੀ ਕੋਸ਼ਿਸ਼ ਨਾਕਾਮ ਬਣਾਉਣ ਤੋਂ ਕੁਝ ਘੰਟੇ ਬਾਅਦ ਵਾਪਰੀ ਹੈ।

ਸਾਇਰਨ ਵੱਜਣ ਤੋਂ ਬਾਅਦ ਸਵੇਰੇ 3:50 ਵਜੇ ਤੋਂ ਲੈ ਕੇ 4:45 ਵਜੇ ਤੱਕ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਖ਼ਤਰੇ ਨੂੰ ਨਾਕਾਮ ਕਰ ਦਿੱਤਾ। ਇਕ ਵੀਡੀਓ ਵਿਚ ਆਸਮਾਨ ਵਿਚ ਉੱਡ ਰਹੀਆਂ ਚੀਜ਼ਾਂ ਅਤੇ ਧਮਾਕਿਆਂ ਨੂੰ ਵਿਖਾਇਆ ਗਿਆ ਹੈ ਕਿਉਂਕਿ ਹਮਲੇ ਨੂੰ ਨਾਕਾਰਾ ਕਰ ਦਿੱਤਾ ਗਿਆ।

ਰਾਤ ਭਰ ਸੀਜ਼ਫਾਇਰ ਦੀ ਉਲੰਘਣਾ ਹੋਣ ਦੀਆਂ ਖ਼ਬਰਾਂ ਹਨ। ਇਸ ਦੌਰਾਨ ਪਾਕਿਸਤਾਨੀ ਫੌਜੀਆਂ ਨੇ ਪੁੰਛ, ਰਾਜੌਰੀ ਅਤੇ ਜੰਮੂ ਜ਼ਿਲਿਆਂ ਵਿਚ ਗੋਲਾਬਾਰੀ ਕੀਤੀ। ਜਿਸ ਸਬੰਧੀ ਭਾਰਤੀ ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ‘ਐਕਸ’ ‘ਤੇ ਇੱਕ ਪੋਸਟ ਵਿੱਚ ਜੰਮੂ ਦੇ ਡਿਪਟੀ ਕਮਿਸ਼ਨਰ ਨੇ ਨਿਵਾਸੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਤਣਾਅ ਦੇ ਮੱਦੇਨਜ਼ਰ ਖੇਤਰ ਵਿਚ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ।

Related posts

ਕੋਰੋਨਾ ਵਾਇਰਸ ਸੰਕਟ ਦੌਰਾਨ ਚੰਗੀ ਖ਼ਬਰ, ਵੂਹਾਨ ‘ਚ 5 ਦਿਨਾਂ ਤੋਂ ਕੋਈ ਨਹੀਂ ਆਇਆ ਕੋਈ ਨਵਾਂ ਕੇਸ ‘ਤੇ…

On Punjab

ਕੈਪਟਨ ਦੇ ਅਫਸਰਾਂ ਤੋਂ ਮੰਤਰੀ ਦੁਖੀ, ਸੋਨੀ ਨੇ ਸੁਣਾਈਆਂ ਖਰੀਆਂ-ਖਰੀਆਂ

On Punjab

ਫੌਜੀ ਜਹਾਜ਼ ਏਐਨ-32 ਲਾਪਤਾ, 13 ਲੋਕ ਸਵਾਰ, ਸੁਖੋਈ 30 ਤੇ ਸੀ-130 ਭਾਲ ‘ਚ ਜੁਟੇ

On Punjab