PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀ ਕੇਦਾਰਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹੇ

ਕੇਦਾਰਨਾਥ- ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਦੋ ਦਿਨ ਬਾਅਦ ਸ਼ਰਧਾਲੂਆਂ ਲਈ ਸ੍ਰੀ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇਸ ਮੌਕੇ ’ਤੇ ਮੌਜੂਦ ਸਨ ਅਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਚਾਰ ਧਾਮ ਯਾਤਰਾ 30 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ 2 ਮਈ ਤੋਂ ਬਾਅਦ ਭਗਵਾਨ ਬਦਰੀਨਾਥ ਧਾਮ ਦੇ ਦਰਵਾਜ਼ੇ ਵੀ ਸ਼ਰਧਾਲੂਆਂ ਲਈ ਖੁੱਲ੍ਹਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਲਈ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਢੁਕਵੇਂ ਪ੍ਰਬੰਧ ਕੀਤੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ।

ਸ੍ਰੀ ਕੇਦਾਰਨਾਥ ਧਾਮ ਵਿਖੇ ਪੂਜਾ ਕਰਨ ਪਹੁੰਚੇ ਸ਼ਰਧਾਲੂਆਂ ’ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਕ ਭਾਰਤੀ ਫੌਜ ਦੇ ਬੈਂਡ ਨੇ ਸ਼ਰਧਾਲੂਆਂ ਲਈ ਭਗਤੀ ਦੀਆਂ ਧੁਨਾਂ ਵਜਾਈਆਂ। ਸੀਐਮ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵੱਖਵਾਦ ਅਤੇ ਅਤਿਵਾਦ ਵਰਗੇ ਬਹੁਤ ਸਾਰੇ ਮੁੱਦੇ ਹਨ। ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਪ੍ਰਾਰਥਨਾ ਕੀਤੀ ਹੈ, ਅਤੇ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਵਿਰੁੱਧ ਲੜਨ ਦੀ ਸ਼ਕਤੀ ਦੇਵੇ ਅਤੇ ਪਹਿਲਗਾਮ ਘਟਨਾ ਵਿਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ।

Related posts

ਅਮਰੀਕਾ ‘ਚ ਗੋਰੇ ਨੇ ਸ਼ੌਪਿੰਗ ਕਰ ਰਹੇ ਲੋਕਾਂ ‘ਤੇ ਵਰ੍ਹਾਈਆਂ AK 47 ਦੀਆਂ ਗੋਲ਼ੀਆਂ, 20 ਮੌਤਾਂ 26 ਜ਼ਖ਼ਮੀ

On Punjab

ਦੀਪ ਸਿੱਧੂ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰਿਆਂ ਨਾਲ ਗੂੰਜਿਆ ਸੰਭੂ ਬੈਰੀਅਰ, ਭੁੱਬਾਂ ਮਾਰ-ਮਾਰ ਕੇ ਰੋਏ ਪ੍ਰਸ਼ੰਸਕ

On Punjab

Imran khan Injured: ਇਮਰਾਨ ਖਾਨ ਨੇ ਤਿੰਨ ਲੋਕਾਂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਲਗਾਇਆ ਦੋਸ਼, ਸ਼ਾਹਬਾਜ਼ ਸ਼ਰੀਫ ਦਾ ਵੀ ਲਿਆ ਨਾਂ

On Punjab