PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ 1800 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ

ਅਹਿਮਦਾਬਾਦ- ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਤੇ ਭਾਰਤੀ ਸਾਹਿਲੀ ਰੱਖਿਅਕਾਂ (ਇੰਡੀਅਨ ਕੋਸਟ ਗਾਰਡ) ਨੇ ਅਰਬ ਸਾਗਰ ਵਿਚ 1800 ਕਰੋੜ ਰੁਪਏ ਮੁੱਲ ਦਾ 300 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ, ਜੋ ਨਸ਼ਾ ਤਸਕਰਾਂ ਨੇ ਭੱਜਣ ਤੋਂ ਪਹਿਲਾਂ ਸਮੁੰਦਰ ਵਿਚ ਸੁੱਟ ਦਿੱਤਾ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਾਹਿਲੀ ਸੁਰੱਖਿਆ ਬਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਬਤ ਕੀਤੀ ਗਈ ਪਾਬੰਦੀਸ਼ੁਦਾ ਸਮੱਗਰੀ ‘ਮੇਥਮਫੇਟਾਮਾਇਨ’ ਹੋਣ ਦਾ ਸ਼ੱਕ ਹੈ ਤੇ ਇਸ ਨੂੰ ਅਗਲੇਰੀ ਜਾਂਚ ਲਈ ਏਟੀਐੱਸ ਨੂੰ ਸੌਂਪ ਦਿੱਤਾ ਹੈ। ਏਟੀਐੱਸ ਤੇ ਸਾਹਿਲੀ ਰੱਖਿਅਕਾਂ ਨੇ 12 ਤੇ 13 ਅਪਰੈਲ ਦੀ ਰਾਤ ਨੂੰ ਗੁਜਰਾਤ ਦੇ ਸਾਹਿਲ ਨਾਲ ਲੱਗਦੀ ਕੌਮਾਂਤਰੀ ਸਾਗਰੀ ਸਰਹੱਦੀ ਲਾਈਨ (ਆਈਐੱਮਬੀਐੱਲ) ਕੋਲ ਸਾਂਝੀ ਮੁਹਿੰਮ ਨੂੰ ਅੰਜਾਮ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਸਾਹਿਲੀ ਰੱਖਿਅਕਾਂ ਦਾ ਜਹਾਜ਼ ਆਉਂਦਾ ਦੇਖ ਕੇ ਤਸਕਰਾਂ ਨੇ ਨਸ਼ੀਲਾ ਪਦਾਰਥ ਸਮੁੰਦਰ ਵਿਚ ਸੁੱਟ ਦਿੱਤਾ ਤੇ ਆਈਐੱਮਬੀਐੱਲ ਵੱਲ ਭੱਜ ਗਏ। ਬਿਆਨ ਮੁਤਾਰਕ 1800 ਕਰੋੜ ਰੁਪਏ ਮੁੱਲ ਦੇ 300 ਕਿਲੋਗ੍ਰਾਮ ਤੋਂ ਵੱਧ ਦੇ ਨਸ਼ੀਲੇ ਪਦਾਰਥ ਕਬਜ਼ੇ ਵਿਚ ਲਏ ਗਏ ਹਨ।

Related posts

ਕਰੋੜਾਂ ਦੀਆਂ ਧੋਖਾਧੜੀਆਂ ਸਬੰਧੀ ਪਰਲਜ਼ ਦੇ ਸੰਚਾਲਕ ਸਣੇ ਦੋ ਜਣੇ ਯੂਪੀ EOW ਵੱਲੋਂ ਗ੍ਰਿਫ਼ਤਾਰ

On Punjab

Sri Lank and China : ਸ੍ਰੀਲੰਕਾ ਦੀ ਦੁਰਦਸ਼ਾ ‘ਤੇ ਚੀਨ ਦੀ ਅਜਿਹੀ ਪ੍ਰਤੀਕਿਰਿਆ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜਾਣੋ-ਕੀ ਕਿਹਾ

On Punjab

ਦੋ ਭਾਰਤਵੰਸ਼ੀ ਅਮਰੀਕਾ ‘ਚ ਅਹਿਮ ਅਹੁਦਿਆਂ ਲਈ ਨਾਮਜ਼ਦ, ਇਹ ਮਹਿਕਮੇ ਕੀਤੇ ਅਲਾਟ

On Punjab