PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਮੇਡੀਅਨ ਅਪੂਰਵ ਮੁਖੀਜਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਹਟਾਈਆਂ

ਨਵੀਂ ਦਿੱਲੀ:”ਇੰਡੀਆਜ਼ ਗੌਟ ਲੇਟੈਂਟ” ਦੇ ਵਿਵਾਦਪੂਰਨ ਐਪੀਸੋਡ ਦੇ ਪੈਨਲ ਵਿਚ ਮੌਜੂਦ ਸੋਸ਼ਲ ਮੀਡੀਆ ਪ੍ਰਭਾਵਕ ਅਪੂਰਵ ਮੁਖੀਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ ’ਤੇ ਦ ਰੈਬਲ ਕਿਡ ਵਜੋਂ ਜਾਣੀ ਜਾਂਦੀ ਮੁਖੀਜਾ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਅਤੇ ਉਸਨੇ ਇੰਸਟਾਗ੍ਰਾਮ ’ਤੇ ਕਿਸੇ ਨੂੰ ਵੀ ਫਾਲੋ ਕਰਨਾ ਬੰਦ ਕਰ ਦਿੱਤਾ ਹੈ ਪਰ ਫਿਰ ਵੀ ਉਸਦੇ 30 ਲੱਖ ਤੋਂ ਵੱਧ ਫਾਲੋਅਰਜ਼ ਹਨ।

ਫਰਵਰੀ ਵਿਚ ਮੁਖੀਜਾ ਨੇ ਸਾਥੀ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ “ਇੰਡੀਆਜ਼ ਗੌਟ ਲੇਟੈਂਟ” ਵਿਚ ਜੱਜ ਵਜੋਂ ਸੇਵਾ ਨਿਭਾਈ ਸੀ, ਜੋ ਰਣਵੀਰ ਅਲਾਹਾਬਾਦੀਆ ਵੱਲੋਂ ਮਾਪਿਆਂ ਦੀ ਨਿੱਜਤਾ ਬਾਰੇ ਭੱਦੀਆਂ ਟਿੱਪਣੀਆਂ ਕਰਨ ਤੋਂ ਬਾਅਦ ਵੱਡੇ ਵਿਵਾਦ ਵਿਚ ਘਿਰ ਗਿਆ ਸੀ।

Related posts

ਅਮਰੀਕੀ ਚੋਣ ਨਤੀਜਿਆਂ ‘ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ

On Punjab

ਪਹਿਲਾਂ ਵੀ ਮਿਲੀਆਂ ਹਨ ਅੰਮ੍ਰਿਤਸਰ ’ਚ ਸੁਰੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ’ਚ ਲਾਹੌਰ ਤਕ ਪਹੁੰਚਾਏ ਜਾਂਦੇ ਸੀ ਗੁਪਤ ਸੰਦੇਸ਼

On Punjab

ਕੋਰੋਨਾ ਨੂੰ ਇਕ ਸਮੇਂ ’ਚ ਇਕ ਦੇਸ਼ ਨਹੀਂ ਹਰਾ ਸਕਦਾ, ਸਾਰੇ ਦੇਸ਼ਾਂ ਨੂੰ ਹੋਣਾ ਪਵੇਗਾ ਇਕਜੁਟ – ਐਂਟੋਨੀਓ ਗੁਟੇਰੇਸ

On Punjab