28.9 F
New York, US
December 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਰਫ ਹੇਠ ਫਸੇ ਕੁੱਲ 49 ਹੋਰ ਮਜ਼ਦੂਰ ਬਾਹਰ ਕੱਢੇ; ਛੇ ਹਾਲੇ ਵੀ ਫਸੇ

ਦੇਹਰਾਦੂਨ:ਉੱਤਰਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਮਾਣਾ ’ਚ ਸਥਿਤ ਸੀਮਾ ਸੜਕ ਸੰਗਠਨ (ਬੀਆਰਓ) ਦੇ ਕੈਂਪ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ ਕਈ ਫੁੱਟ ਬਰਫ਼ ਹੇਠਾਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਅੱਜ ਸਵੇਰੇ ਫਿਰ ਬਚਾਅ ਕਾਰਜ ਸ਼ੁਰੂ ਕੀਤੇ ਗਏ ਤੇ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅੱਠ ਜਣੇ ਹਾਲੇ ਵੀ ਫਸੇ ਹੋਏ ਹਨ। ਬਰਦੀਨਾਥ ਤੋਂ ਤਿੰਨ ਕਿਲੋਮੀਟਰ ਦੂਰ ਮਾਣਾ ਪਿੰਡ ਭਾਰਤ-ਤਿੱਬਤ ਸਰਹੱਦ ’ਤੇ 3,200 ਮੀਟਰ ਦੀ ਉਚਾਈ ’ਤੇ ਸਥਿਤ ਹੈ l

ਅਧਿਕਾਰੀਆਂ ਨੇ ਦੱਸਿਆ ਕਿ ਮਾਣਾ ਤੇ ਬਦਰੀਨਾਥ ਵਿਚਾਲੇ ਬੀਆਰਓ ਕੈਂਪ ’ਚ ਬਰਫ਼ ਦੇ ਤੋਦੇ ਖਿਸਕਣ ਦੀ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ ਸੀ ਜਿਸ ਕਾਰਨ 55 ਮਜ਼ਦੂਰ ਫਸੇ ਗਏ ਸਨ, ਜਿਨ੍ਹਾਂ ਵਿਚੋਂ ਹੁਣ ਤੱਕ 49 ਨੂੰ ਬਚਾਅ ਲਿਆ ਗਿਆ ਹੈ। ਸ਼ੁੱਕਰਵਾਰ ਰਾਤ ਤੱਕ 33 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਸੀ। ਲੰਘੇ ਦਿਨ ਮੀਂਹ ਤੇ ਬਰਫਬਾਰੀ ਕਾਰਨ ਬਚਾਅ ਕਾਰਜਾਂ ’ਚ ਵਿਘਨ ਪਿਆ ਸੀ ਰਾਤ ਸਮੇਂ ਬਚਾਅ ਕਾਰਜ ਰੋਕ ਦਿੱਤਾ ਗਿਆ। ਅੱਜ ਸਵੇਰੇ ਮੌਸਮ ਸਾਫ਼ ਹੋਣ ਮਗਰੋਂ ਬਚਾਅ ਕਾਰਜਾਂ ’ਚ ਹੈਲਕਾਪਟਰ ਦੀ ਮਦਦ ਲਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨ.ਕੇ. ਜੋਸ਼ੀ ਨੇ ਦੱਸਿਆ ਕਿ ਮਾਣਾ ’ਚ ਤਾਇਨਾਤ ਆਈਟੀਬੀਪੀ ਦੇ ਜਵਾਨਾਂ ਨੇ ਸਵੇਰੇ ਫਿਰ ਬਚਾਅ ਕਾਰਜ ਸ਼ੁੁਰੂ ਕੀਤੇ। ਅਧਿਕਾਰੀਆਂ ਮੁਤਾਬਕ ਬਚਾਅ ਟੀਮ ਨੇ 16 ਹੋਰ ਮਜ਼ਦੂਰਾਂ ਨੂੰ ਬਰਫ ਹੇਠੋਂ ਬਾਹਰ ਕੱਢਿਆ ਜਦਕਿ ਬਾਕੀ ਅੱਠਾਂ ਦੀ ਭਾਲ ਜਾਰੀ ਹੈ ਜੋ 24 ਘੰਟਿਆਂ ਤੋਂ ਵੱਧ ਸਮੇਂ ਫਸੇ ਹੋਏ ਹਨ।

ਉੱਤਰਾਖੰਡ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਕ ਫਸੇ ਹੋਏ ਮਜ਼ਦੂਰ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਨਾਲ ਸਬੰਧਤ ਹਨ। ਸੂਚੀ ’ਚ 10 ਮਜ਼ਦੂਰ ਅਜਿਹੇੇ ਵੀ ਹਨ, ਜਿਨ੍ਹਾਂ ਦੇ ਸੂਬਿਆਂ ਦਾ ਨਾਮ ਨਹੀਂ ਦੱਸਿਆ ਗਿਆ।

Related posts

ਜੰਮੂ-ਕਸ਼ਮੀਰ ‘ਚ ਫੋਨ ਚੱਲਦਿਆਂ ਹੀ SMS ਸੇਵਾ ਠੱਪ, ਬਿੱਲ ਨਾ ਜਮ੍ਹਾ ਹੋਣ ਕਰਕੇ ਕਾਲਾਂ ਵੀ ਬੰਦ

On Punjab

ਹਸਪਤਾਲ ਵਿਚ ਮੰਗੇਤਰ ਮੁਟਿਆਰ ਨਾਲ ਨੱਚਦਾ ਟੱਪਦਾ ਨਜ਼ਰ ਆਇਆ ਡਾਕਟਰ

On Punjab

ਪੰਜਾਬ ਦੇ 19 ਜ਼ਿਲ੍ਹਿਆਂ ਦੇ 1432 ਪਿੰਡਾਂ ‘ਚ ਹੜ੍ਹਾਂ ਨੇ ਮਚਾਈ ਤਬਾਹੀ, 26280 ਲੋਕਾਂ ਨੂੰ ਛੱਡਣਾ ਪਿਆ ਘਰ

On Punjab