36.12 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਈਪੀਐਫਓ ਨੇ ਵਿੱਤੀ ਸਾਲ 2024-25 ਲਈ ਪ੍ਰੋਵੀਡੈਂਟ ਫੰਡ ’ਤੇ 8.25 ਫੀਸਦ ਵਿਆਜ ਦਰ ਰੱਖੀ ਬਰਕਰਾਰ

ਨਵੀਂ ਦਿੱਲੀ-ਰਿਟਾਇਰਮੈਂਟ ਫੰਡ ਬਾਰੇ ਸੰਸਥਾ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਵਿਚ ਜਮ੍ਹਾਂ ਰਾਸ਼ੀ ’ਤੇ ਮਿਲਦੇ 8.25 ਫੀਸਦ ਵਿਆਜ ਨੂੰ ਵਿੱਤੀ ਸਾਲ 2024-25 ਵਿਚ ਵੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।

ਈਪੀਐੱਫਓ ਨੇ ਫਰਵਰੀ 2024 ਵਿੱਚ ਵਿੱਤੀ ਸਾਲ 2023-24 ਲਈ ਈਪੀਐੱਫ ’ਤੇ ਵਿਆਜ ਦਰ 0.10 ਫੀਸਦ ਦੇ ਮਾਮੂਲੀ ਵਾਧੇ ਨਾਲ 8.25 ਫੀਸਦ ਕਰ ਦਿੱਤੀ ਸੀ। ਵਿੱਤੀ 2022-23 ਵਿੱਚ ਵਿਆਜ ਦਰ 8.15 ਫੀਸਦ ਸੀ।

ਮਾਰਚ 2022 ਵਿੱਚ EPFO ​​ਨੇ 2021-22 ਲਈ ਈਪੀਐੱਫ ’ਤੇ ਵਿਆਜ ਨੂੰ ਆਪਣੇ ਸੱਤ ਕਰੋੜ ਤੋਂ ਵੱਧ ਗਾਹਕਾਂ ਲਈ ਚਾਰ ਦਹਾਕਿਆਂ ਦੇ ਹੇਠਲੇ ਪੱਧਰ 8.1 ਫੀਸਦ ਤੱਕ ਘਟਾ ਦਿੱਤਾ ਸੀ, ਜੋ ਕਿ 2020-21 ਵਿੱਚ 8.5 ਪ੍ਰਤੀਸ਼ਤ ਸੀ।

ਇੱਕ ਸੂਤਰ ਨੇ ਕਿਹਾ, ‘‘ਈਪੀਐਫਓ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਨੇ ਸ਼ੁੱਕਰਵਾਰ ਨੂੰ ਆਪਣੀ ਮੀਟਿੰਗ ਵਿੱਚ 2024-25 ਲਈ ਈਪੀਐਫ ਉੱਤੇ 8.25 ਪ੍ਰਤੀਸ਼ਤ ਵਿਆਜ ਦੇਣ ਦਾ ਫੈਸਲਾ ਕੀਤਾ ਹੈ।’’

Related posts

ਕਸ਼ਮੀਰ ’ਚ ਅੱਤਵਾਦੀਆਂ ਨੇ ਪੰਜਾਬੀ ਸੇਬ ਵਪਾਰੀਆਂ ‘ਤੇ ਚਲਾਈਆਂ ਗੋਲੀਆਂ

On Punjab

ਭਾਰਤ ਨੂੰ ਕਿਉਂ ਬਰਾਮਦ ਕਰਨੀ ਪਈ ਕੋਰੋਨਾ ਦੀ ਵੈਕਸੀਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸੀ ਵਜ੍ਹਾ

On Punjab

ਆਈਪੀਐੱਲ: ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਿਆ

On Punjab