PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੁਪ੍ਰੀਮ ਕੋਰਟ ਜੀਐੱਸਟੀ, ਕਸਟਮਜ਼ ਕੇਸਾਂ ਵਿਚ ਐੱਫਆਈਆਰ ਦੀ ਅਣਹੋਂਦ ’ਚ ਵਿਅਕਤੀ ਪੇਸ਼ਗੀ ਜ਼ਮਾਨਤ ਦਾ ਹੱਕਦਾਰ

ਨਵੀਂ ਦਿੱਲੀ –ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਵਿੱਚ ਕਿਹਾ ਕਿ ਪੇਸ਼ਗੀ ਜ਼ਮਾਨਤ ਦੀ ਵਿਵਸਥਾ ਵਸਤਾਂ ਅਤੇ ਸੇਵਾਵਾਂ ਐਕਟ ਅਤੇ ਕਸਟਮ ਕਾਨੂੰਨ ’ਤੇ ਲਾਗੂ ਹੁੰਦੀ ਹੈ। ਕੋਰਟ ਨੇ ਕਿਹਾ ਕਿ ਐੱਫਆਈਆਰ ਦੀ ਅਣਹੋਂਦ ਵਿਚ ਵਿਅਕਤੀ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਅਦਾਲਤਾਂ ਵਿੱਚ ਜਾ ਸਕਦੇ ਹਨ।

ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ ਪਿਛਲੇ ਸਾਲ 16 ਮਈ ਨੂੰ ਕਸਟਮ ਐਕਟ, ਜੀਐਸਟੀ ਐਕਟ ਵਿੱਚ ਸਜ਼ਾ ਦੀ ਵਿਵਸਥਾ ਅਪਰਾਧਿਕ ਪ੍ਰਕਿਰਿਆ ਕੋਡ ਸੀਆਰਪੀਸੀ ਅਤੇ ਸੰਵਿਧਾਨ ਦੇ ਅਨੁਕੂਲ ਨਾ ਹੋਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਚੀਫ਼ ਜਸਟਿਸ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੀਆਰਪੀਸੀ ਅਤੇ ਉਸ ਤੋਂ ਬਾਅਦ ਦੇ ਕਾਨੂੰਨ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਦੀਆਂ ਵਿਵਸਥਾਵਾਂ, ਪੇਸ਼ਗੀ ਜ਼ਮਾਨਤ ਵਰਗੇ ਮੁੱਦਿਆਂ ’ਤੇ ਕਸਟਮ ਅਤੇ ਜੀਐਸਟੀ ਐਕਟਾਂ ਦੇ ਅਧੀਨ ਵਿਅਕਤੀਆਂ ’ਤੇ ਲਾਗੂ ਹੋਣਗੀਆਂ।

ਇਸ ਵਿੱਚ ਕਿਹਾ ਗਿਆ ਕਿ ਜੀਐਸਟੀ ਅਤੇ ਕਸਟਮ ਐਕਟਾਂ ਦੇ ਤਹਿਤ ਸੰਭਾਵਿਤ ਗ੍ਰਿਫਤਾਰੀ ਦਾ ਸਾਹਮਣਾ ਕਰ ਰਹੇ ਵਿਅਕਤੀ ਐੱਫਆਈਆਰ ਦਰਜ ਹੋਣ ਤੋਂ ਪਹਿਲਾਂ ਹੀ ਪੇਸ਼ਗੀ ਜ਼ਮਾਨਤ ਮੰਗਣ ਦੇ ਹੱਕਦਾਰ ਹਨ। ਤਫ਼ਸੀਲੀ ਫੈਸਲੇ ਦੀ ਅਜੇ ਉਡੀਕ ਹੈ। ਮੁੱਖ ਪਟੀਸ਼ਨ ਰਾਧਿਕਾ ਅਗਰਵਾਲ ਵੱਲੋਂ 2018 ਵਿਚ ਦਾਇਰ ਕੀਤੀ ਗਈ ਸੀ।

Related posts

ਇਮਰਾਨ ਸਰਕਾਰ ਦੀ ਲਾਪਰਵਾਹੀ ਕਾਰਨ ਪਰਲ ਦੇ ਹੱਤਿਆਰੇ ਨੂੰ ਨਹੀਂ ਮਿਲ ਸਕੀ ਸਜ਼ਾ : ਸੁਪਰੀਮ ਕੋਰਟ

On Punjab

ਸਿਆਸਤ ‘ਚ ਪੈਰ ਧਰਦਿਆਂ ਹੀ ਸੰਨੀ ਦਿਓਲ ਵਿਵਾਦਾਂ ‘ਚ ਘਿਰੇ, ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਸ਼ਿਕਾਇਤ

On Punjab

ਕੈਪਟਨ ਕਰਨਗੇ ਡੀਜੀਪੀ ਦਿਨਕਰ ਗੁਪਤਾ ਨੂੰ ਬਰਖਾਸਤ ? ਕਰਤਾਰਪੁਰ ਬਾਰੇ ਬਿਆਨ ਖਿਲਾਫ ਵਿਰੋਧੀ ਪਾਰਟੀਆਂ ਡਟੀਆਂ

On Punjab