88.07 F
New York, US
August 5, 2025
PreetNama
ਸਮਾਜ/Socialਸਿਹਤ/Health

ਹੁਣ ਨਹੀਂ ਹੋਵੇਗੀ ਮਲੇਰੀਆ ਨਾਲ ਮੌਤ, 30 ਸਾਲਾਂ ਦੀ ਮਿਹਨਤ ਸਦਕਾ ਵਿਸ਼ੇਸ਼ ਟੀਕਾ ਈਜਾਦ

ਚੰਡੀਗੜ੍ਹ: ਹੁਣ ਦੁਨੀਆ ਭਰ ਵਿੱਚ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ‘ਤੇ ਰੋਕ ਲਾਈ ਜਾ ਸਕੇਗੀ ਕਿਉਂਕਿ ਅਫ਼ਰੀਕਾ ਵਿੱਚ ਮਲੇਰੀਆ ਦਾ ਪਹਿਲਾ ਟੀਕਾ ਲਾਂਚ ਹੋ ਗਿਆ ਹੈ। ਅਫ਼ਰੀਕੀ ਦੇਸ਼ ਮਲਾਵੀ ਵਿੱਚ ਇਹ ਟੀਕਾ ਲਾਂਚ ਕਰ ਦਿੱਤਾ ਗਿਆ ਹੈ। ਯਾਦ ਰਹੇ ਦੁਨੀਆ ਭਰ ਵਿੱਚ ਹਰ ਸਾਲ ਮਲੇਰੀਆ ਨਾਲ 4,35,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਪਰ ਹੁਣ ਬੱਚਿਆਂ ਨੂੰ ਮਲੇਰੀਆ ਦੇ ਕਹਿਰ ਤੋਂ ਬਚਾਉਣ ਲਈ ਟੀਕਾ ਈਜਾਦ ਕਰ ਲਿਆ ਗਿਆ ਹੈ। ਦੱਸ ਦੇਈਏ ਡਾਕਟਰ ਪਿਛਲੇ 30 ਸਾਲਾਂ ਤੋਂ ਇਸ ਟੀਕੇ ਲਈ ਯਤਨ ਕਰ ਰਹੇ ਸਨ। ਇਹ ਟੀਕਾ ਪੰਜ ਮਹੀਨਿਆਂ ਤੋਂ 2 ਸਾਲ ਤਕ ਦੇ ਬੱਚਿਆਂ ਲਈ ਵਿਕਸਿਤ ਕੀਤਾ ਗਿਆ ਹੈ।

ਇਕ ਟੀਕਾ ਬੱਚਿਆਂ ਨੂੰ ਮਲੇਰੀਆ ਤੋਂ ਬਚਾਉਣ ਲਈ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਦਾ ਹਿੱਸਾ ਹੈ। ਇਸ ਟੀਕੇ ਦਾ ਨਾਂ RTS,S ਰੱਖਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਮਲਾਵੀ ਸਰਕਾਰ ਦੇ ਇਸ ਇਤਿਹਾਸਿਕ ਪ੍ਰੋਗਰਾਮ ਦਾ ਸਵਾਗਤ ਕੀਤਾ ਹੈ ਜਿਨ੍ਹਾਂ ਟੀਕਾ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
WHO ਨੇ ਕਾਫ਼ੀ ਪਹਿਲਾਂ ਅਫ਼ਰੀਕੀ ਮਹਾਂਦੀਪ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹ ਟੀਕਾ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ। WHO ਨੇ ਕਿਹਾ ਕਿ ਵਿਸ਼ਵ ਮਲੇਰੀਆ ਦਿਵਸ ਮੌਕੇ ਲਾਂਚ ਕੀਤੀ ਜਾਏਗਾ। ਦੁਨੀਆ ਭਰ ਵਿੱਚ ਹਰ ਸਾਲ 25 ਅਪਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ।

Related posts

ਜਨਰਲ ਬਿਪਿਨ ਰਾਵਤ ਬਣੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ

On Punjab

SAD NEWS : ਸਰੀ ‘ਚ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ

On Punjab

ਅਣਭੋਲ ਸੱਜਣ ਨਾ ਕਦੇ ਸਮਝਿਆ

Pritpal Kaur