PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸਾਡਾ ਮਕਸਦ ਦੇਸ਼ ਭਰ ’ਚ ਪਿਆਰ ਦੀ ਆਵਾਜ਼ ਪਹੁੰਚਾਉਣਾ: ਰਾਹੁਲ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਨੂੰ ਦੇਸ਼ ਦੀ ਸਿਆਸਤ ’ਚ ਤਬਦੀਲੀ ਦੀ ਸ਼ੁਰੂਆਤ ਦੱਸਿਆ

‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਦੀ ਦੂਜੀ ਵਰ੍ਹੇਗੰਢ ਮੌਕੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਯਾਤਰਾ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਸੁਭਾਵਕ ਤੌਰ ’ਤੇ ਪਿਆਰ ਕਰਨ ਵਾਲੇ ਲੋਕ ਹਨ ਅਤੇ ‘ਸਾਡਾ ਮਕਸਦ ਹੈ ਕਿ ਦੇਸ਼ ਦੇ ਹਰ ਕੋਨੇ ’ਚ ਪਿਆਰ ਦੀ ਆਵਾਜ਼ ਸੁਣਾਈ ਦੇਵੇ।’

ਰਾਹੁਲ ਗਾਂਧੀ ਨੇ ਕਿਹਾ, ‘ਭਾਰਤ ਜੋੜੋ ਯਾਤਰਾ ਨੇ ਮੈਨੂੰ ਖਾਮੋਸ਼ੀ ਦੀ ਖੂਬਸੂਰਤੀ ਦੇ ਰੂਬਰੂ ਕਰਵਾਇਆ। ਮੈਂ ਉਤਸ਼ਾਹੀ ਭੀੜ ਤੇ ਨਾਅਰਿਆਂ ਵਿਚਾਲੇ ਆਪਣੇ ਨਾਲ ਮੌਜੂਦ ਵਿਅਕਤੀ ’ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਕ ਕਰਨਾ ਤੇ ਉਨ੍ਹਾਂ ਦੀ ਗੱਲ ਸੁਣਨਾ ਸਿੱਖਿਆ।’ ਉਨ੍ਹਾਂ ਕਿਹਾ, ‘ਉਨ੍ਹਾਂ 145 ਦਿਨਾਂ ਵਿੱਚ ਅਤੇ ਉਸ ਤੋਂ ਬਾਅਦ ਦੋ ਸਾਲਾਂ ਵਿੱਚ ਮੈਂ ਵੱਖ ਵੱਖ ਪਿਛੋਕੜ ਦੇ ਹਜ਼ਾਰਾਂ ਭਾਰਤੀਆਂ ਦੀ ਗੱਲ ਸੁਣੀ। ਹਰ ਵਿਅਕਤੀ ਤੋਂ ਗਿਆਨ ਹਾਸਲ ਕੀਤਾ, ਹਰ ਕਿਸੇ ਨੇ ਮੈਨੂੰ ਕੁਝ ਨਵਾਂ ਸਿਖਾਇਆ ਅਤੇ ਸਾਰੇ ਸਾਡੀ ਪਿਆਰੀ ਭਾਰਤ ਮਾਤਾ ਨਾਲ ਜੁੜੇ ਸਨ।’ ਉਨ੍ਹਾਂ ਕਿਹਾ ਕਿ ਇਸ ਯਾਤਰਾ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਸੁਭਾਵਿਕ ਤੌਰ ’ਤੇ ਪਿਆਰ ਕਰਨ ਵਾਲੇ ਲੋਕ ਹਨ। ਉਨ੍ਹਾਂ ਕਿਹਾ, ‘ਜਦੋਂ ਮੈਂ ਇਹ ਯਾਤਰਾ ਸ਼ੁਰੂ ਕੀਤੀ ਸੀ ਤਾਂ ਕਿਹਾ ਸੀ ਕਿ ਪਿਆਰ ਨਫ਼ਰਤ ’ਤੇ ਜਿੱਤ ਹਾਸਲ ਕਰੇਗਾ ਅਤੇ ਉਮੀਦ ਡਰ ’ਤੇ ਜਿੱਤ ਹਾਸਲ ਕਰੇਗੀ। ਅੱਜ ਸਾਡਾ ਮਕਸਦ ਇੱਕ ਹੀ ਹੈ, ਇਹ ਯਕੀਨੀ ਬਣਾਉਣਾ ਕਿ ਭਾਰਤ ਮਾਤਾ ਦੀ ਆਵਾਜ਼, ਪਿਆਰ ਦੀ ਆਵਾਜ਼ ਸਾਡੇ ਦੇਸ਼ ਦੇ ਹਰ ਕੋਨੇ ’ਚ ਸੁਣਾਈ ਦੇਵੇ।’ ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਐਕਸ ’ਤੇ ਕਿਹਾ, ‘ਭਾਰਤ ਜੋੜੋ ਯਾਤਰਾ ਦੀ ਦੂਜੀ ਵਰ੍ਹੇਗੰਢ ਮੌਕੇ ਮੈਂ ਦੇਸ਼ ਦੇ ਲੋਕਾਂ ਨੂੰ ਸਿਰਫ਼ ਇਹੀ ਅਪੀਲ ਕਰਦਾ ਹਾਂ ਕਿ ਉਹ ਸੰਵਿਧਾਨ ਤੇ ਜਮਹੂਰੀਅਤ ਲਈ ਸੰਘਰਸ਼ ਜਾਰੀ ਰੱਖਣ।’ ਉਨ੍ਹਾਂ ਕਿਹਾ, ‘ਆਰਥਿਕ ਨਾਬਰਾਬਰੀ, ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਨਾਇਨਸਾਫ਼ੀ, ਸੰਵਿਧਾਨ ਨੂੰ ਤੋੜਨ-ਮਰੋੜਨ ਤੇ ਸੱਤਾ ਦੇ ਕੇਂਦਰੀਕਰਨ ਜਿਹੇ ਅਸਲ ਮੁੱਦਿਆਂ ’ਤੇ ਸਾਡਾ ਸੰਘਰਸ਼ ਜਾਰੀ ਹੈ।’ ਜੈਰਾਮ ਰਮੇਸ਼ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਪਾਰਟੀ ਲਈ ਬੂਸਟਰ ਖੁਰਾਕ ਸੀ।

Related posts

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰੀ-ਪਾਇਮਰੀ ਜਮਾਤ ਵਿਚ ਬੱਚਿਆ ਦਾਖਲਾ ਕਰਵਾਉਣ ਲਈ ਕੈਪ ਦਾ ਆਯੋਜਨ

Pritpal Kaur

ਅਮਰੀਕਾ ਤੇ ਚੀਨ ਦਾ ਮੁੜ ਪਿਆ ਪੇਚਾ, ਸਰਹੱਦ ਨੇੜੇ ਫਾਈਟਰ ਜੈੱਟ ਦੀ ਉਡਾਣ

On Punjab

Diwali 2024: ਸਰਕਾਰ ਦੇ ਇਕ ਫੈਸਲੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ, ਪੰਪ ਮਾਲਕਾਂ ਨੂੰ ਮਿਲੀ ਦੀਵਾਲੀ ‘ਤੇ ਖੁਸ਼ਖਬਰੀ ਸਰਕਾਰੀ ਤੇਲ ਕੰਪਨੀਆਂ ਨੇ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਢੋਆ-ਢੁਆਈ ਦੀ ਅੰਤਰਰਾਜੀ ਲਾਗਤ ਨੂੰ ਅਨੁਕੂਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਉੱਤਰ-ਪੂਰਬੀ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਇਸ ਸਮੇਂ ਕਰੀਬ 88 ਹਜ਼ਾਰ ਪੈਟਰੋਲ ਪੰਪ ਹਨ ਅਤੇ ਉਨ੍ਹਾਂ ਵੱਲੋਂ ਕਮਿਸ਼ਨ ਵਧਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।

On Punjab