77.41 F
New York, US
June 12, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਭਾਜਪਾ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ’ਚ ਜਨਜੀਵਨ ’ਤੇ ਅਸਰ

ਭਾਜਪਾ ਵੱਲੋਂ ਸੂਬਾ ਸਕੱਤਰੇਤ ਵੱਲ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਅੱਜ 12 ਘੰਟੇ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਰਾਜਧਾਨੀ ਕੋਲਕਾਤਾ ‘ਚ ਸੜਕਾਂ ‘ਤੇ ਘੱਟ ਆਵਾਜਾਈ ਹੈ। ਸੜਕਾਂ ‘ਤੇ ਬਹੁਤ ਘੱਟ ਬੱਸਾਂ, ਆਟੋ ਰਿਕਸ਼ਾ ਅਤੇ ਟੈਕਸੀਆਂ ਦਿਖਾਈ ਦੇ ਰਹੀਆਂ ਹਨ। ਪ੍ਰਾਈਵੇਟ ਵਾਹਨਾਂ ਦੀ ਗਿਣਤੀ ਵੀ ਘੱਟ ਹੈ। ਬਾਜ਼ਾਰ ਅਤੇ ਦੁਕਾਨਾਂ ਪਹਿਲਾਂ ਵਾਂਗ ਖੁੱਲ੍ਹੀਆਂ ਹਨ। ਸਕੂਲ ਅਤੇ ਕਾਲਜ ਖੁੱਲ੍ਹੇ ਹਨ ਪਰ ਜ਼ਿਆਦਾਤਰ ਨਿੱਜੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਹਾਜ਼ਰੀ ਬਹੁਤ ਘੱਟ ਹੈ ਕਿਉਂਕਿ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

Related posts

ਰਾਜਾ ਵੜਿੰਗ ਨੇ ਨਸ਼ਿਆਂ, ਪੁਲਵਾਮਾ ਅਤੇ ED ਦੇ ਮੁੱਦੇ ‘ਤੇ ਸਰਕਾਰਾਂ ਨੂੰ ਘੇਰਿਆ; ਅਫੀਮ-ਭੁੱਕੀ ਨੂੰ ਬਦਲ ਵਜੋਂ ਵਿਚਾਰਨ ਦੀ ਦਿੱਤੀ ਸਲਾਹ

On Punjab

ਚਾਈਲਡ ਹੈਲਥ ਵਰਕਸ਼ਾਪ ਵਿਚ ਬੱਚਿਆ ਅਤੇ ਮਾਵਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇ

Pritpal Kaur

ਸਿਹਤ ਮੰਤਰੀ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

On Punjab