PreetNama
ਖਾਸ-ਖਬਰਾਂ/Important News

ਭਾਰਤ ਆਵਾਸ ਪ੍ਰਾਜੈਕਟਾਂ ਦੇ ਵਿਸਥਾਰ ਤਹਿਤ ਸ੍ਰੀਲੰਕਾ ’ਚ 10 ਹਜ਼ਾਰ ਘਰ ਬਣਾਏਗਾ ਭਾਰਤ,ਹਾਈ ਕਮਿਸ਼ਨ ਨੇ ਦੋ ਮਹੱਤਵਪੂਰਣ ਸਮਝੌਤਿਆਂ ’ਤੇ ਕੀਤੇ ਦਸਤਖ਼ਤ

ਭਾਰਤ ਆਵਾਸ ਪ੍ਰਾਜੈਕਟਾਂ ਦੇ ਵਿਸਥਾਰ ਦੇ ਤਹਿਤ ਸ੍ਰੀਲੰਕਾ ਦੇ ਚਾਹ ਬਾਗ ਇਲਾਕਿਆਂ ’ਚ 10 ਹਜ਼ਾਰ ਹੋਰ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ। ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਆਵਾਸ ਪ੍ਰਾਜੈਕਟ ਦੇ ਪੜਾਅ ਚਾਰ ਦੇ ਤਹਿਤ ਸ੍ਰੀਲੰਕਾ ਦੇ ਬਾਗਾਂ ਵਾਲੇ ਇਲਾਕਿਆਂ ਵਿਚ ਘਰਾਂ ਦੇ ਨਿਰਮਾਣ ਲਈ ਦੋ ਮਹੱਤਵਪੂਰਣ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ।

ਹਾਈ ਕਮਿਸ਼ਨ ਵਲੋਂ ਜਾਰੀ ਬਿਆਨ ਮੁਤਾਬਕ, ਰਾਸ਼ਟਰੀ ਆਵਾਸ ਵਿਕਾਸ ਅਥਾਰਟੀ ਤੇ ਸੂਬਾਈ ਇੰਜੀਨੀਅਰਿੰਗ ਨਿਗਮ ਦੇ ਨਾਲਘਰਾਂ ਦੇ ਨਿਰਮਾਣ ਲਈ ਦੋ ਅਲੱਗ-ਅਲੱਗ ਸਮਝੌਤੇ ਕੀਤੇ ਗਏ। ਭਾਰਤੀ ਆਵਾਸ ਪ੍ਰਾਜੈਕਟ ਦੇ ਪੜਾਅ ਚਾਰ ’ਚ ਸ੍ਰੀਲੰਕਾ ਦੇ ਛੇ ਸੂਬਿਆਂ ਦੇ 11 ਜ਼ਿਲ੍ਹਿਆਂ ’ਚ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੇ ਤਹਿਤ 60 ਹਜ਼ਾਰ ਘਰਾਂ ਦਾ ਨਿਰਮਾਣ ਕੀਤਾ ਜਾਣਾ ਹੈ। ਪਹਿਲੇ ਦੋ ਪੜਾਵਾਂ ’ਚ ਉੱਤਰੀ ਤੇ ਪੂਰਬੀ ਸੂਬਿਆਂ ’ਚ 46 ਹਜ਼ਾਰ ਘਰਾਂ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਬਾਗਾਂ ਵਾਲੇ ਇਲਾਕਿਆਂ ’ਚ ਚਾਰ ਹਜ਼ਾਰ ਘਰਾਂ ਦੇ ਨਿਰਮਾਣ ਦਾ ਤੀਜਾ ਪੜਾਅ ਪੂਰਾ ਹੋਣ ਵਾਲਾ ਹੈ।

Related posts

ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਅਮਰੀਕਾ ਜਲਦ ਹੀ ਭਾਰਤ ਨੂੰ ਭੇਜ ਰਿਹਾ ਹੈ ਮਦਦ

On Punjab

Chandigarh ਦਾ AQI ਦਿੱਲੀ ਦੇ ਨੇੜੇ; ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

On Punjab

ਸੋਨੇ ਦੀ ਕੀਮਤ ਮੁੜ ਉੱਚ ਪੱਧਰ ’ਤੇ ਪਹੁੰਚੀ

On Punjab