PreetNama
ਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports News

World Cup 2023 : ਭਾਰਤ-ਆਸਟ੍ਰੇਲੀਆ ਮੌਚ ਦੌਰਾਨ ਪੁੱਤਰ ਨੇ ਬੰਦ ਕਰ ਦਿੱਤਾ ਟੀਵੀ ਤਾਂ ਪਿਤਾ ਨੇ ਬੇਰਹਿਮੀ ਨਾਲ ਕੀਤੀ ਹੱਤਿਆ

ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਰੋਜ਼ਾਨਾ ਹੋਣ ਵਾਲੇ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਇਕ ਪਿਤਾ ਨੇ ਆਪਣੇ ਪੁੱਤਰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਸੋਮਵਾਰ ਸਵੇਰੇ ਜਦੋਂ ਮ੍ਰਿਤਕ ਦੀ ਮਾਸੀ ਚਕੇਰੀ ਦੇ ਅਹਿਰਵਾਨ ਸਥਿਤ ਘਰ ਪਹੁੰਚੀ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਾ।

ਹੱਤਿਆ ਦੀ ਸੂਚਨਾ ਮਿਲਦੇ ਹੀ ਡੀਸੀਪੀ ਪੂਰਬੀ ਤੇਜ ਸਵਰੂਪ ਸਿੰਘ, ਏਡੀਸੀਪੀ ਲਖਨ ਯਾਦਵ, ਕਾਰਜਕਾਰੀ ਏਸੀਪੀ ਬ੍ਰਿਜ ਨਰਾਇਣ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ। ਫੋਰੈਂਸਿਕ ਟੀਮ ਦੇ ਨਾਲ ਡੌਗ ਸਕੁਐਡ ਨੇ ਮੌਕੇ ਦਾ ਮੁਆਇਨਾ ਕੀਤਾ।

ਪੁਲਿਸ ਅਨੁਸਾਰ ਬੀਤੀ ਰਾਤ ਦੋਵਾਂ ‘ਚ ਖਾਣਾ ਬਣਾਉਣ ਤੇ ਮੈਚ ਦੇਖਣ ਨੂੰ ਲੈ ਕੇ ਝਗੜਾ ਹੋ ਗਿਆ ਤੇ ਸ਼ਰਾਬ ਦੇ ਨਸ਼ੇ ‘ਚ ਉਹ ਆਪਸ ਵਿੱਚ ਭਿੜ ਗਏ। ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 25 ਸਾਲਾ ਫਰਨੀਚਰ ਕਾਰੀਗਰ ਦੀਪਕ ਨਿਸ਼ਾਦ ਆਪਣੇ ਪਰਿਵਾਰ ਨਾਲ ਸੰਜੀਵ ਨਗਰ-2, ਅਹਿਰਵਾਨ, ਚਕੇਰੀ ‘ਚ ਰਹਿੰਦਾ ਸੀ। ਉਸਦੇ ਪਰਿਵਾਰ ‘ਚ ਸਿਲਾਈ ਕਾਰੀਗਰ ਪਿਤਾ ਗਣੇਸ਼ ਨਿਸ਼ਾਦ ਤੇ ਮਾਂ ਸੁਨੀਤਾ ਹੈ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਦੀਪਕ ਦਾ ਵਿਆਹ ਫਤਿਹਪੁਰ ਦੀ ਰਹਿਣ ਵਾਲੀ ਸੁਮਨ ਨਾਲ ਹੋਇਆ ਸੀ। ਉਹ ਕਰੀਬ ਇਕ ਸਾਲ ਤੋਂ ਆਪਣੇ ਪੇਕੇ ਰਹਿ ਰਹੀ ਹੈ। ਦੋਵੇਂ ਪਿਓ-ਪੁੱਤ ਨਸ਼ੇ ਦੇ ਆਦੀ ਸਨ। ਪਤਨੀ ਦੇ ਜਾਣ ਤੋਂ ਬਾਅਦ ਦੀਪਕ ਸ਼ਰਾਬ ਦੇ ਨਸ਼ੇ ‘ਚ ਆਪਣੇ ਮਾਤਾ-ਪਿਤਾ ਨਾਲ ਅਕਸਰ ਝਗੜਾ ਕਰਦਾ ਸੀ।

ਭਾਈ ਦੂਜ ਵਾਲੇ ਦਿਨ ਦੀਪਕ ਨੇ ਸ਼ਰਾਬ ਦੇ ਨਸ਼ੇ ‘ਚ ਆਪਣੇ ਮਾਤਾ-ਪਿਤਾ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਮਾਂ ਸਰਸਾਇਆ ਘਾਟ ਸਥਿਤ ਆਪਣੇ ਪੇਕੇ ਘਰ ਚਲੀ ਗਈ। ਉਦੋਂ ਤੋਂ ਪਿਤਾ-ਪੁੱਤਰ ਘਰ ਵਿਚ ਇਕੱਲੇ ਸਨ। ਐਤਵਾਰ ਰਾਤ ਸਥਾਨਕ ਲੋਕਾਂ ਨੇ ਪਿਓ-ਪੁੱਤ ਨੂੰ ਲੜਦੇ ਦੇਖਿਆ ਸੀ।

ਇਲਾਕੇ ‘ਚ ਰਹਿਣ ਵਾਲੀ ਦੀਪਕ ਦੀ ਮਾਸੀ ਰੇਖਾ ਸੋਮਵਾਰ ਸਵੇਰੇ ਜਦੋਂ ਉਸ ਦੇ ਘਰ ਪਹੁੰਚੀ ਤਾਂ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਸੀ। ਜਦੋਂ ਉਹ ਘਰ ਅੰਦਰ ਦਾਖਲ ਹੋਈ ਤਾਂ ਦੀਪਕ ਦੀ ਲਾਸ਼ ਪੌੜੀਆਂ ‘ਤੇ ਪਈ ਸੀ। ਉਸ ਨੇ ਘਟਨਾ ਦੀ ਸੂਚਨਾ ਪੁਲਿਸ ਤੇ ਆਪਣੀ ਭੈਣ ਨੂੰ ਦਿੱਤੀ। ਮਾਸੀ ਰੇਖਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab

ਰਾਜਿੰਦਰਾ ਹਸਪਤਾਲ ’ਚ ਜਲਦੀ ਸ਼ੁਰੂ ਹੋਵੇਗਾ ਮਰੀਜ਼ ਸੁਵਿਧਾ ਕੇਂਦਰ: ਬਲਬੀਰ

On Punjab

ਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਸਮੇਤ ਹਥਿਆਰ ਕਾਬੂ

Pritpal Kaur