PreetNama
ਖਬਰਾਂ/News

Watch Video: ਮਜੀਠੀਆ ਨੇ ਕੇਜਰੀਵਾਲ ਤੋਂ ਕੀਤੀ ਮੁੱਖ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ, ਕਿਹਾ- ਆਪਣੀ ਗਲਤੀ ਦੀ ਗਾਜ਼ ਅਫਸਰਾਂ ‘ਤੇ ਸੁੱਟੀ

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਪੰਚਾਇਤਾਂ ਭੰਗ ਕਰਨ ਸਬੰਧੀ ਸਰਕ‍ਾਰੀ ਦਸਤਾਵੇਜ਼ੀ ਸਾਬੂਤ ਪੇਸ਼ ਕਰਦਿਆ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਦਾ ਸੀ, ਪਰ ਹਾਈਕੋਰਟ ਵਿਚ ਫਟਕਾਰ ਖਾਣ ਤੋਂ ਬਾਅਦ ਗਾਜ਼ ਅਫ਼ਸਰਾਂ ‘ਤੇ ਸੁੱਟ ਦਿੱਤੀ ਹੈ। ਜਦਕਿ ਸਰਕਾਰ ਨੇ ਅਫ਼ਸਰਾਂ ਦੇ ਗਲ਼ ਵਿਚ ਅੰਗੂਠਾ ਦੇ ਕੇ ਫੈਸਲਾ ਕਰਵਾਇਆ । ਉਹਨਾਂ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਪਹਿਲੀ ਇਕਾਈ ਹਨ ਪਰ ਮਾਨ ਸਰਕ‍ਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ।

ਉਹਨਾਂ ਸਰਕਾਰੀ ਫ਼ਾਇਲ ਦੀ ਨੋਟਿੰਗ ਦਿਖਾਉੰਦੇ ਹੋਏ ਕਿਹਾ ਕਿ 3 ਅਗਸਤ ਨੂੰ ਸੁਪਰਡੈੱਟ ਨੇ ਪੰਚਾਇਤਾਂ ਭੰਗ ਕਰਨ ਦੀ ਫਾਈਲ ਮੂਵ ਕੀਤੀ ਤੇ ਉਸੀ ਦਿਨ ਡਾਇਰੈਕਟਰ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ ਨੇ ਦਸਤਖਤ ਕੀਤੇ ਤੇ ਦੂਜੇ ਦਿਨ ਪ੍ਰਮੁੱਖ ਸਕੱਤਰ DK ਤਿਵਾੜੀ ਨੇ ਦਸਤਖਤ ਕੀਤੇ । ਮਜੀਠੀਆ ਨੇ ਕਿਹਾ ਕਿ ਅਫਸਰਾਂ ਨੇ ਆਪਣੀ ਨੋਟਿੰਗ ਵਿਚ ਲਿਖਿਆ ਕਿ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਨਹੀਂ ਹੋ ਸਕਦੀਆਂ ਇਹਨਾਂ ਦੀ ਮਿਆਦ ਜਨਵਰੀ 2024 ਤੱਕ ਹੈ॥ ਪਰ ਮੁੱਖ ਮੰਤਰੀ ਨੇ ਅਫਸਰਾਂ ਤੋਂ ਧੱਕੇ ਨਾਲ ਕੰਮ ਕਰਵਾਇਆ । ਉਹਨਾਂ ਕਿਹਾ ਕਿ 7 ਅਗਸਤ ਨੂੰ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਨੇ ਦਸਤਖਤ ਕੀਤੇ ਤੇ ਉਸੀ ਦਿਨ ਮੁੱਖ ਮੰਤਰੀ ਨੇ ਹਸਤਾਖਰ ਕਰ ਦਿੱਤੇ ।

ਮਜੀਠੀਆ ਨੇ ਕਿਹਾ ਕਿ ਉਹ ਵੀ ਮੰਤਰੀ ਰਹੇ ਹਨ ਹਨ ਇਕ ਦਿਨ ਵਿਚ ਕੋਈ ਕੰਮ ਨਹੀਂ ਹੁੰਦਾ ਇਹ ਸਰਕਾਰ ਨੇ ਦਸਤੀ ਫ਼ਾਈਲ ਮੂਵ ਕੀਤੀ ।

ਉਹਨਾਂ ਪੰਚਾਇਤ ਮੰਤਰੀ ਤੋਂ ਅਸਤੀਫਾ ਮੰਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਹਾਈਕੋਰਟ ਵਿਚ ਫੈਸਲੇ ਨੂੰ ਸਹੀ ਦੱਸਣ ਦਾ ਯਤਨ ਕੀਤਾ ਪਰ ਹ‍ਾਈਕੋਰਟ ਦਾ ਰੁਖ਼ ਦੇਖ ਕਿ ਫੈਸਲਾ ਪਲਟ ਲਿਆ । ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਨੇ ਆਪਣੀ ਗਲਤੀ ਦੀ ਗ‍ਾਜ਼ ਅਫਸਰਾਂ ‘ਤੇ ਸੁੱਟ ਦਿੱਤੀ ਹੈ।

Related posts

ਅਮਰੀਕਾ `ਚ ਸਿੱਖ ਟੈਕਸੀ ਡਰਾਇਵਰ `ਤੇ ਹਮਲਾ ਕਰਨ ਵਾਲੇ ਨੂੰ 15 ਮਹੀਨੇ ਦੀ ਕੈਦ

Pritpal Kaur

Tirupati Laddu Controversy: ਤਿਰੁਪਤੀ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਜਨਹਿਤ ਪਟੀਸ਼ਨ, ਸੁਬਰਾਮਨੀਅਮ ਸਵਾਮੀ ਨੇ ਮੰਗੀ ਫੋਰੈਂਸਿਕ ਰਿਪੋਰਟ Tirupati Laddu Controversy ਤਿਰੁਪਤੀ ਮੰਦਰ ਦੇ ਚੜ੍ਹਾਵੇ ਵਿੱਚ ਜਾਨਵਰਾਂ ਦੀ ਚਰਬੀ ਦੀ ਕਥਿਤ ਮਿਲਾਵਟ ਦਾ ਵਿਵਾਦ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਅਦਾਲਤ ਤੋਂ ਇਸ ਮਾਮਲੇ ਦੀ ਜਾਂਚ ਆਪਣੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਦਾਲਤ ਤੋਂ ਇਹ ਵੀ ਮੰਗ ਕੀਤੀ ਕਿ ਵਿਸਤ੍ਰਿਤ ਫੋਰੈਂਸਿਕ ਰਿਪੋਰਟ ਮੁਹੱਈਆ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਅੰਤਰਿਮ ਨਿਰਦੇਸ਼ ਜਾਰੀ ਕੀਤੇ ਜਾਣ।

On Punjab

ਹੈਦਰਾਬਾਦ ਦੇ ਬੰਜਾਰਾ ਹਿਲਸ ‘ਚ Momos ਖਾਣ ਨਾਲ ਔਰਤ ਦੀ ਮੌਤ, 50 ਲੋਕ ਬੀਮਾਰ, ਦੋ ਗ੍ਰਿਫਤਾਰ ਰੇਸ਼ਮਾ ਬੇਗਮ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੋਮੋਜ ਤੋਂ ਇਲਾਵਾ ਮੇਓਨੀਜ਼ ਤੇ ਚਟਨੀ ਦੇ ਕਾਰਣ ਵੀ ਭੋਜਨ ਜ਼ਹਿਰੀਲਾ ਹੋ ਸਕਦਾ ਹੈ।

On Punjab