PreetNama
ਖਾਸ-ਖਬਰਾਂ/Important News

ਹਿਮਾਲਿਆ ‘ਚ ਮਿਲਿਆ 60 ਕਰੋੜ ਸਾਲ ਪੁਰਾਣੇ ਸਮੁੰਦਰ ਦਾ ‘ਪਾਣੀ’, IISC ਤੇ ਜਾਪਾਨ ਦੇ ਵਿਗਿਆਨੀਆਂ ਨੇ ਸਾਂਝੇ ਤੌਰ ’ਤੇ ਕੀਤੀ ਖੋਜ

ਹਿਮਾਲਿਆ ਦੀਆਂ ਉੱਚਾਈਆਂ ’ਤੇ ਵਿਗਿਆਨੀਆਂ ਨੂੰ 60 ਕਰੋੜ ਸਾਲ ਪੁਰਾਣਾ ਸਮੁੰਦਰੀ ਪਾਣੀ ਮਿਲਿਆ ਹੈ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਇੱਥੇ ਕਦੇ ਮਹਾਸਾਗਰ ਹੁੰਦਾ ਸੀ। ਇਹ ਖੋਜ ਭਾਰਤੀ ਵਿਗਿਆਨ ਸੰਸਥਾ (IISC) ਤੇ ਜਾਪਾਨ ਦੀ ਨਿਗਾਟਾ ਯੂਨੀਵਰਸਿਟੀ (Niigata University, Japan) ਦੇ ਵਿਗਿਆਨੀਆਂ ਨੇ ਕੀਤੀ। ਵਿਗਿਆਨੀਆਂ ਨੂੰ ਖਣਿਜ ਭੰਡਾਰ ’ਚ ਫਸੀਆਂ ਪਾਣੀ ਦੀਆਂ ਬੂੁੰਦਾਂ ਮਿਲੀਆਂ ਹਨ, ਜੋ 60 ਕਰੋੜ ਸਾਲ ਪੁਰਾਣੇ ਸਮੁੰਦਰ ਤੋਂ ਪਿੱਛੇ ਛੁੱਟ ਗਈਆਂ। ਵਿਗਿਆਨੀਆਂ ਦੇ ਸਮੂਹ ਨੇ ਇਨ੍ਹਾਂ ਖਣਿਜ ਤੱਤਾਂ ਦੀ ਖੋਜ ਪੱਛਮੀ ਕੁਮਾਊਂ, ਅੰਮ੍ਰਿਤਪੁਰ ਤੋਂ ਮਿਲਮ ਗਲੇਸ਼ੀਅਰ ਤੱਕ ਅਤੇ ਦੇਹਰਾਦੂਨ ਤੋਂ ਗੰਗੋਤਰੀ ਗਲੇਸ਼ੀਅਰ ਖੇਤਰ ’ਚ ਕੀਤੀ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਖਣਿਜ ਤੱਤ ਪ੍ਰਾਚੀਨ ਸਮੁੰਦਰੀ ਸਥਿਤੀਆਂ ਜਿਵੇਂ ਪੀਐੱਚ, ਰਸਾਇਣ ਵਿਗਿਆਨ ਤੇ ਆਈਸੋਟੋਪਸ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਇਹ ਜਾਣਕਾਰੀ ਧਰਤੀ ਦੇ ਇਤਿਹਾਸ ’ਚ ਮਹਾਸਾਗਰਾਂ ਅਤੇ ਇੱਥੋਂ ਤੱਕ ਕਿ ਜੀਵਨ ਦੇ ਵਿਕਾਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ’ਚ ਮਦਦ ਕਰ ਸਕਦੀ ਹੈ। ਬੈਂਗਲੁਰੂ ਦੀ ਆਈਆਈਐੱਸਸੀ ਨੇ ਕਿਹਾ ਕਿ ਜਾਂਚ ’ਚ ਖਣਿਜ ਤੱਤਾਂ ’ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਕਾਰਬੋਨੇਟ ਦੋਵੇਂ ਮਿਲੇ ਹਨ। ਇਸ ਨਾਲ ਵਿਗਿਆਨੀਆਂ ਨੂੰ ਸਮਝਣ ’ਚ ਆਸਾਨੀ ਹੋ ਸਕਦੀ ਹੈ ਕਿ ਕਿਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਧਰਤੀ ਦੇ ਇਤਿਹਾਸ ’ਚ ਇਕ ਵੱਡਾ ਆਕਸੀਜਨੇਸ਼ਨ ਹੋਇਆ ਹੋਵੇਗਾ। ਵਿਗਿਆਨੀਆਂ ਦਾ ਮੰਨਣਾ ਹੈ ਕਿ 50-70 ਕਰੋੜ ਸਾਲ ਪਹਿਲਾਂ ਬਰਫ਼ ਦੀਆਂ ਮੋਟੀਆਂ ਚਾਦਰਾਂ ਧਰਤੀ ਨੂੰ ਢਕਦੀਆਂ ਸਨ, ਜਿਸ ਨੂੰ ਹਿਮਨਦੀ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਧਰਤੀ ਦੇ ਵਾਯੂਮੰਡਲ ’ਚ ਆਕਸੀਜਨ ਦੀ ਮਾਤਰਾ ਵਧੀ ਤੇ ਇਸ ਨੂੰ ਦੂਜੀ ਮਹਾਨ ਆਕਸੀਜਨੇਸ਼ਨ ਦੀ ਘਟਨਾ ਕਿਹਾ ਗਿਆ। ਇਸ ਨਾਲ ਗੁੰਝਲਦਾਰ ਜੀਵਨ ਰੂਪਾਂ ਦਾ ਵਿਕਾਸ ਹੋਇਆ। ਹਾਲਾਂਕਿ ਆਈਆਈਐੱਸਸੀ ਨੇੇ ਕਿਹਾ ਕਿ ਹਿਮਾਲਿਆ ’ਚ ਸਮੁੰਦਰੀ ਚਟਾਨਾਂ ਦੇ ਮਿਲਣ ਨਾਲ ਕੁਝ ਜਵਾਬ ਮਿਲ ਸਕਦੇ ਹਨ।

Related posts

ਰੀਆ ਨੇ ਬਣਾਈ ਭੈਣ ਸੋਨਮ ਲਈ ਸਟਾਈਲਿਸ਼ ਡਰੈੱਸ

On Punjab

ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ- ਯੂਕਰੇਨ ‘ਤੇ ਹੋਏ ਅੱਤਿਆਚਾਰਾਂ ਲਈ ਰੂਸ ਨੂੰ ਜਵਾਬਦੇਹ ਹੋਣਾ ਚਾਹੀਦੈ

On Punjab

ਮਨੀਪੁਰ: ਗੈਰਕਾਨੂੰਨੀ ਹਥਿਆਰ ਜਮ੍ਹਾਂ ਕਵਾਉਣ ਦੀ ਮਿਆਦ ਦੌਰਾਨ 1,000 ਤੋਂ ਵੱਧ ਹਥਿਆਰ ਆਏ: ਪੁਲੀਸ

On Punjab