72.05 F
New York, US
May 9, 2025
PreetNama
ਸਮਾਜ/Social

ਹੁਣ ਉਹ ਚੁੱਪ ਰਹਿੰਦਾ

ਹੁਣ ਉਹ ਚੁੱਪ ਰਹਿੰਦਾ ਹੈ
ਕਦੇ ਵੀ
ਬੋਲਦਾ ਨਹੀਂ ਹੈ।
ਉਸ ਦੇ ਹੱਥ ਉੱਤੋਂ
ਸੁੱਕੀ ਰੋਟੀ
ਚੁੱਕ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਉਸ ਦੇ ਸਾਰੇ ਰਾਹ
ਸ਼ਰੀਕਾਂ ਨੇ ਮੱਲ ਲਏ ਹਨ,
ਉਸ ਦੀ ਬੱਚੇ ਹੱਥੋਂ
ਕਿਤਾਬ ਖੋਹ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਕੈਂਸਰ ਪੀੜਤ ਮਾਂ ਨੂੰ
ਹਸਪਤਾਲ ਲੈ ਕੇ ਜਾਂਦਾ ਹੈ
ਕਾਲੇ ਪੀਲੀਏ ਦਾ ਇਲਾਜ਼
ਕਰਵਾਉਂਦੇ ਗੁਆਂਢੀ ਨਾਲ
ਹਮਦਰਦੀ ਰੱਖਦਾ ਹੈ,
ਆਪਣੇ ਭਰਾ ਦੀ ਹੋਈ
ਬੇਇੱਜ਼ਤੀ ‘ਤੇ
ਹੌਕਾ ਭਰਦਾ ਹੈ
ਪਰ
ਬੋਲਦਾ ਨਹੀਂ ਹੈ।
ਉਸ ਅੰਦਰਲਾ ਜਵਾਲਾਮੁਖੀ
ਭਖਦੇ ਲਾਵੇ ਤੋਂ
ਠੰਢੇ ਸੀਤ ਮੈਗਮੇ
ਵਿੱਚ ਬਦਲ ਚੁੱਕਾ ਹੈ।
ਇਸ ਲਈ ਉਹ
ਬੋਲਦਾ ਨਹੀਂ ਹੈ।
ਕਿਉਂਕਿ
ਉਹ
ਦੇਸ਼ ਦਾ
ਅਮਨ ਪਸੰਦ
ਸ਼ਹਿਰੀ ਬਣ ਚੁੱਕਾ ਹੈ।

ਕ੍ਰਿਸ਼ਨ ਪ੍ਰਤਾਪ।

Related posts

ਪਾਕਿਸਤਾਨ ‘ਚ ਹਿੰਦੂਆਂ ‘ਤੇ ਨਹੀਂ ਰੁਕ ਰਿਹਾ ਅੱਤਿਆਚਾਰ, ਮਸਜਿਦ ਤੋਂ ਪੀਣ ਦਾ ਪਾਣੀ ਲਿਆਉਣ ‘ਤੇ ਵਿਅਕਤੀ ਨੂੰ ਬਣਾਇਆ ਬੰਧਕ

On Punjab

ਸੈਂਸੈਕਸ ਅਤੇ ਨਿਫ਼ਟੀ ਵਿਚ ਉਤਰਾਅ ਚੜ੍ਹਾਅ ਜਾਰੀ

On Punjab

‘ਪਾਕਿਸਤਾਨ ਦਾ ਪਹਿਲਗਾਮ ਅਤਿਵਾਦੀ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ’ :ਪਾਕਿ ਰੱਖਿਆ ਮੰਤਰੀ

On Punjab