PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਹੋਏ ਵੱਡੇ ਹਾਦਸੇ ਦਾ ਸ਼ਿਕਾਰ, ਜਾਣੋ ਕੀ ਹੈ ਹਾਲ

Bollywood Star Amitabh Bachchan Gets Injured: ਬਾਲੀਵੁੱਡ ਬਾਦਸ਼ਾਹ ਅਮਿਤਾਭ ਬੱਚਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਜਾਣ ਕੇ ਦੁੱਖ ਹੋਵੇਗਾ ਕਿ ਅਦਾਕਾਰ ਸ਼ੂਟਿੰਗ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸਦੇ ਚੱਲਦੇ ਅਮਿਤਾਭ ਨੂੰ ਸੱਟ ਵੀ ਲੱਗ ਗਈ ਹੈ। ਇਹ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਬਲਾਗ ਰਾਹੀਂ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਹਾਦਸਾ ਹੋ ਗਿਆ ਸੀ।

ਦੱਸ ਦੇਈਏ ਕਿ ਅਮਿਤਾਭ ਹੈਦਰਾਬਾਦ ਵਿੱਚ ਆਪਣੀ ਫਿਲਮ ‘ਪ੍ਰੋਜੈਕਟ ਕੇ’ ਲਈ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸੱਟ ਲੱਗ ਗਈ ਜਿਸ ਵਿੱਚ ਉਨ੍ਹਾਂ ਦੀਆਂ ਪਸਲੀਆਂ ਨੂੰ ਨੁਕਸਾਨ ਪਹੁੰਚਿਆ।ਅਮਿਤਾਭ ਬੱਚਨ ਨੇ ਬਲਾਗ ਰਾਹੀਂ ਦੱਸਿਆ ਹੈ ਕਿ ਉਹ ਇਸ ਸਮੇਂ ਠੀਕ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਿਲਹਾਲ ਫਿਲਮ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ ਅਤੇ ਉਹ ਮੁੰਬਈ ‘ਚ ਆਰਾਮ ਕਰ ਰਹੇ ਹਨ, ਪਰ ਸੱਟ ਲੱਗਣ ਕਾਰਨ ਕਿਸੇ ਨੂੰ ਮਿਲ ਨਹੀਂ ਸਕਣਗੇ।

Related posts

ਰਣਜੀਤ ਬਾਵਾ ਦੀ ਫਿਲਮ ‘ਲੈਂਬਰਗਿਨੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਹੋ ਰਹੀ ਰਿਲੀਜ਼

On Punjab

ਅਲਾਹਾਬਾਦ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

On Punjab

ਕਰਤਾਰਪੁਰ ਲਾਂਘੇ ਨੂੰ ਲੈ ਕੇ ਇਮਰਾਨ ਨੇ ਕੀਤਾ ਵੱਡਾ ਐਲਾਨ

On Punjab