83.53 F
New York, US
June 19, 2026
PreetNama
ਖਾਸ-ਖਬਰਾਂ/Important News

ਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ ’ਚ ਸ਼ਾਮਲ ਹੋਇਆ ਭਾਰਤ, ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਇਹ ਜਾਣਕਾਰੀ

ਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ (ਏਆਈਐੱਮ4ਸੀ) ’ਚ ਭਾਰਤ ਸ਼ਾਮਿਲ ਹੋ ਗਿਆ ਹੈ। ਇਸ ਆਲਮੀ ਪਲੈਟਫਾਰਮ ਦਾ ਮਕਸਦ ਨਿਵੇਸ਼ ਵਧਾਉਣਾ, ਜਲਵਾਯੂ-ਸਮਾਰਟ ਖੇਤੀ ਅਤੇ ਖ਼ੁਰਾਕ ਪ੍ਰਣਾਲੀ ਤਕਨੀਕ ਨੂੰ ਸਮਰਥਨ ਦੇਣਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਏਆਈਐੱਮ4ਸੀ ਨੂੰ ਨਵੰਬਰ, 2021 ’ਚ ਲਾਂਚ ਕੀਤਾ ਗਿਆ ਸੀ। ਐੱਲ2ਯੂ2 ਦੌਰਾਨ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦਾਮੂ ਰਵੀ ਨੇ ਏਆਈਐੱਮ4ਸੀ ’ਚ ਸ਼ਾਮਲ ਹੋਣ ਦੀ ਭਾਰਤ ਦੀ ਇੱਛਾ ਪ੍ਰਗਟਾਉਣ ਵਾਲੇ ਪੱਤਰ ’ਤੇ ਦਸਤਖ਼ਤ ਕੀਤੇ। ਐੱਲ2ਯੂ2 ’ਚ ਭਾਰਤ, ਇਜ਼ਰਾਇਲ, ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਸ਼ਾਮਿਲ ਹਨ। ਐੱਲ2ਯੂ2 ਬਿਜ਼ਨੈੱਸ ਫੋਰਮ ਦਾ ਬੁੱਧਵਾਰ ਨੂੰ ਉਦਘਾਟਨ ਹੋਇਆ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਏਆਈਐੱਮ4ਸੀ ਜਲਵਾਯੂ-ਸਮਾਰਟ ਖੇਤੀ ਅਤੇ ਖ਼ੁਰਾਕ ਪ੍ਰਣਾਲੀਆਂ ਦੀ ਇਨੋਵੇਸ਼ਨ ਲਈ ਨਿਵੇਸ਼ ਅਤੇ ਸਮਰਥਨ ਵਧਾਉਣਾ ਚਾਹੁੰਦਾ ਹੈ। ਅੱਜ ਦੇ ਐਲਾਨ ਦੇ ਨਾਲ ਹੀ 42 ਸਰਕਾਰਾਂ ਸਮੇਤ 275 ਤੋਂ ਜ਼ਿਆਦਾ ਹਿੱਸੇਦਾਰਾਂ ’ਚ ਭਾਰਤ ਵੀ ਸ਼ਾਮਲ ਹੋ ਗਿਆ ਹੈ।

Related posts

ਅਦਾਲਤ ਨੇ ਰਵਨੀਤ ਬਿੱਟੂ ਨੂੰ ਡਾ. ਬਲਬੀਰ ਵਿਰੁੱਧ ਮਾਣਹਾਨੀ ਵਾਲੇ ਬਿਆਨ ਜਾਰੀ ਕਰਨ ਤੋਂ ਰੋਕਿਆ

On Punjab

ਹੁਣ UAE ਨੇ ਭਾਰਤ ਤੋਂ ਮੰਗੀ ਹਾਈਡਰੋਕਸਾਈਕਲੋਰੋਕਿਨ ਦੀ ਮਦਦ

On Punjab

ਬਾਇਡਨ ਨੇ ਮੋਦੀ ਦੇ ਯੂਕਰੇਨ ਦੌਰੇ ਦੀ ਪ੍ਰਸ਼ੰਸਾ ਕੀਤੀ

On Punjab