PreetNama
ਰਾਜਨੀਤੀ/Politics

ਪੰਜਾਬ ‘ਚ ‘ਆਪ’ ਦੇ ਮੰਦੇਹਾਲ ਬਾਰੇ ਸੰਜੇ ਸਿੰਘ ਦੇ ਪਸ਼ਚਾਤਾਪ ‘ਤੇ ਖਹਿਰਾ ਦਾ ਵਾਰ

ਲੁਧਿਆਣਾ: ‘ਆਪ’ ਛੱਡ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪੁਰਾਣੀ ਪਾਰਟੀ ‘ਤੇ ਵੱਡਾ ਹਮਲਾ ਕੀਤਾ ਹੈ। ਖਹਿਰਾ ਨੇ ‘ਆਪ’ ‘ਤੇ ਨਸ਼ਿਆਂ ਦੇ ਖ਼ਾਤਮੇ ਲਈ ਝੂਠੀ ਲੜਾਈ ਲੜਨ ਦਾ ਦੋਸ਼ ਲਾਇਆ।

ਖਹਿਰਾ ਦਾ ਇਹ ਬਿਆਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਪਾਰਟੀ ਦੇ ਬਿਆਨ ਮਗਰੋਂ ਆਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ‘ਇੰਚਾਰਜ’ ਸੰਜੇ ਸਿੰਘ ਨੇ ਕਿਹਾ ਸੀ ਕਿ ਜੇਕਰ ਪਾਰਟੀ ਇੱਕਜੁੱਟ ਰਹਿੰਦੀ ਤਾਂ ਚੰਗਾ ਪ੍ਰਦਰਸ਼ਨ ਕਰਦੀ। ਇਸ ‘ਤੇ ਵੱਖਰੀ ਪਾਰਟੀ ਬਣਾਉਣ ਵਾਲੇ ਖਹਿਰਾ ਨੇ ਸਵਾਲ ਚੁੱਕਿਆ ਕਿ ਜਦ ਉਨ੍ਹਾਂ ਦੇ ਮੁਖੀ ਨੇ ਨਸ਼ਿਆਂ ਦੇ ਮਾਮਲੇ ‘ਤੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ, ਉਸ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਿਆ।

ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਹੁਣ ਉਹ ਲੋਕਾਂ ਨੂੰ ਗਰਕ ਚੁੱਕੇ ਸਿਸਟਮ ਤੋਂ ਨਿਜਾਤ ਦਿਵਾਉਣਗੇ। ਖਹਿਰਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਟਕਸਾਲੀ ਅਕਾਲੀ ਆਗੂਆਂ ਤੇ ਸੁੱਚਾ ਸਿੰਘ ਛੋਟੇਪੁਰ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ ਤੇ ਲੋਕ ਸਭਾ ਚੋਣਾਂ ਬਾਰੇ ਵਿਉਂਤਬੰਦੀ ਉਲੀਕੀ ਜਾਵੇਗੀ।

Related posts

ਰਿਜਿਜੂ ਵੱਲੋਂ ਵਕਫ਼ ਬਿੱਲ ਰਾਜ ਸਭਾ ’ਚ ਪੇਸ਼

On Punjab

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਤੇ ਪੀਟੀਆਈ ਸਮਰਥਕ ਆਹਮੋ-ਸਾਹਮਣੇ, 14 ਘੰਟੇ ਤੋਂ ਜਾਰੀ ਹਿੰਸਕ ਝੜਪ

On Punjab

G7 Summit : ਜ਼ੇਲੈਂਸਕੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਦੁਨੀਆ ਲਈ ਜੰਗ ਹੈ ਵੱਡਾ ਮੁੱਦਾ

On Punjab