PreetNama
ਸਮਾਜ/Social

ਕੋਈ ਦਸਤਕ ਦਿੰਦਾ ਨੀ…

ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ
ਵੇ ਕਦੇ ਫੇਰੀ ਪਾਈ ਨਾ
ਸਾਡੇ ਪਿੰਡ ਦੀਆਂ ਜੂਹਾਂ ਤੇ…
ਤੂੰ ਤੁਰ ਗਿਆ ਮਾਰ ਉਡਾਰੀ ਵੇ
ਮੇਰੇ ਲਫਜ਼ ਵੀ ਦਸਦੇ ਥੁੜ ਪੈਂਦੇ
ਕਿਵੇਂ ਪੀੜ ਅਸਾਂ ਸਹਾਰੀ ਵੇ
ਅਜ ਪਲ ਪਲ ਚੇਤੇ ਕਰਦੇ ਹਾਂ
ਪੁੱਛਲੀਂ ਮਿਲਦੀਆਂ ਸੂਹਾਂ ਤੇ..
ਅਸਾਂ ਕਫਨ ਯਾਦਾਂ ਦਾ
ਬੁਣ ਲਿਆ ਵੇ
ਰਾਹ ਦਰਗਾਹੀ ਚੁਣ ਲਿਆ ਵੇ
ਸਾਡਾ ਵਾਂਗ ਮਿਲਾਪ ਜਾ ਹੋਣਾ ਵੇ
ਜਿਵੇਂ ਖੂਹ ਨੂੰ ਮਿਲਦੇ ਖੂਹਾਂ ਤੇ..
ਤੇਰੇ ਰਹਿਣ ਬਸੇਰੇ ਥਾਂ ਹੋ ਗਏ
ਦਿਤੇ ਦੁੱਖ ਵੀ ਸਾਡੇ ਨਾਂ ਹੋ ਗਏ
ਕਿੰਝ ਦੱਸੀਏ ਹਾਲਤ ਸੱਜਣਾਂ ਵੇ
ਅਸੀਂ ਮਹਿਲ ਤੋਂ ਢਹਿ ਗਰਾਂ ਹੋ ਗਏ
ਏਹ ਰਹਿੰਦੀ ਢਹਿੰਦੀ ਬਚ ਗਈ ਜੋ
ਮੁੱਕਜੂ ਤੇਰੀਆਂ ਜੂਹਾਂ ਤੇ…
ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ…
ਮਮਨ

Related posts

ਹੁਣ ਚੀਨ ਨੇ ਦਿੱਤੀ ਅਮਰੀਕਾ ਨੂੰ ਧਮਕੀ, ਕਿਹਾ ਤੁਹਾਡੀ ਭਾਸ਼ਾ ‘ਚ ਦਵਾਂਗੇ ਜਵਾਬ

On Punjab

ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਸੀਤਾਰਮਨ ਨੇ ਕਿਹਾ – ਭਾਰਤ ਸਭ ਤੋਂ ਤੇਜ਼ੀ ਨਾਲ …

On Punjab

 ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਏਗਾ ਇਹ ਐਕਟ

On Punjab