49.48 F
New York, US
October 28, 2026
PreetNama
ਫਿਲਮ-ਸੰਸਾਰ/Filmy

Vicky Kaushal ਦੀ ਫਿਲਮ ਤੋਂ ਬਾਹਰ ਹੋਈ ਸਾਰਾ ਅਲੀ ਖਾਨ, ਇਸ ਸਾਊਥ ਅਦਾਕਾਰਾ ਨੇ ਮਾਰੀ ਬਾਜ਼ੀ

ਅਦਾਕਾਰਾ ਸਾਰਾ ਅਲੀ ਖਾਨ ਤੇ ਵਿੱਕੀ ਕੌਸ਼ਲ ਦੀ ਫਿਲਮ ਦਿ ਅਮਰ ਅਸ਼ਵਥਾਮਾ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਹਾਲਾਂਕਿ ਕੁਝ ਸਮੇਂ ਤੋਂ ਇਸ ਫਿਲਮ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਸੀ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਫਿਲਮ ਫਲੋਰ ‘ਤੇ ਵਾਪਸ ਆਉਣ ਲਈ ਤਿਆਰ ਹੈ ਪਰ ਇਸ ਵਾਰ ਇਸ ਫਿਲਮ ‘ਚ ਕਈ ਬਦਲਾਅ ਕੀਤੇ ਗਏ ਹਨ। ਸਾਰਾ ਅਲੀ ਖਾਨ ਹੁਣ ਵਿੱਕੀ ਕੌਸ਼ਲ ਨਾਲ ਇਸ ਫਿਲਮ ਵਿੱਚ ਨਜ਼ਰ ਨਹੀਂ ਆਵੇਗੀ।

ਸਾਰਾ ਅਲੀ ਖਾਨ ਫਿਲਮ ਦਿ ਅਮਰ ਅਸ਼ਵਥਾਮਾ ਤੋਂ ਬਾਹਰ!

ਇੰਡੀਆ ਟੂਟੇ ਦੀ ਰਿਪੋਰਟ ਮੁਤਾਬਕ ਫਿਲਮ ਦੀ ਲੀਡ ਅਦਾਕਾਰਾ ਸਾਰਾ ਅਲੀ ਖਾਨ ਦੀ ਜਗ੍ਹਾ ਲੈਣ ਦਾ ਫੈਸਲਾ ਲਿਆ ਗਿਆ ਹੈ। ਮੇਕਰਸ ਦੀ ਮੰਨੀਏ ਤਾਂ ਫਿਲਮ ‘ਚ ਵਿੱਕੀ ਦੇ ਨਾਲ ਇਕ ਅਜਿਹੀ ਅਭਿਨੇਤਰੀ ਨੂੰ ਕਾਸਟ ਕੀਤਾ ਜਾਣਾ ਸੀ, ਜੋ ਉਸ ਤੋਂ ਵੱਡੀ ਲੱਗਦੀ ਸੀ ਤੇ ਮੇਕਰਸ ਨੂੰ ਸਾਰਾ ‘ਚ ਉਹ ਚੀਜ਼ ਨਜ਼ਰ ਨਹੀਂ ਆ ਰਹੀ ਸੀ। ਅਜਿਹੇ ‘ਚ ਸਾਰਾ ਅਲੀ ਖਾਨ ਇਸ ਫਿਲਮ ਤੋਂ ਬਾਹਰ ਹੋ ਗਈ ਹੈ। ਹਾਲਾਂਕਿ ਪਹਿਲਾਂ ਫਿਲਮ ‘ਚ ਨੌਜਵਾਨ ਔਰਤ ਦਾ ਕਿਰਦਾਰ ਕੀਤਾ ਜਾਣਾ ਸੀ, ਇਸ ਲਈ ਸਾਰਾ ਨੂੰ ਸਾਈਨ ਕੀਤਾ ਗਿਆ ਸੀ।

ਦੱਖਣ ਦੀ ਇਹ ਅਦਾਕਾਰਾ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ

ਖਬਰਾਂ ਦੀ ਮੰਨੀਏ ਤਾਂ ਮੇਕਰਸ ਨੇ ਸਾਰਾ ਨੂੰ ਹਟਾ ਕੇ ਸਾਊਥ ਦੀ ਕਰੀਨਾ ਯਾਨੀ ਅਭਿਨੇਤਰੀ ਸਮੰਥਾ ਰੂਥ ਪ੍ਰਭੂ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਹੁਣ ਤਕ ਮੇਕਰਸ ਨੇ ਇਸ ਮਾਮਲੇ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਦਿਤਿਆ ਧਰ ਇਸ ਫਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਵੀ ਸ਼ੁਰੂ ਹੋ ਗਿਆ ਹੈ। ਇਸ ਫਿਲਮ ਦੀ ਕਹਾਣੀ ਮਹਾਭਾਰਤ ਦੇ ਕਿਰਦਾਰ ਅਸ਼ਵਥਾਮਾ ‘ਤੇ ਆਧਾਰਿਤ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ

ਸਮੰਥਾ ਇਨ੍ਹਾਂ ਬਾਲੀਵੁੱਡ ਫਿਲਮਾਂ ‘ਚ ਨਜ਼ਰ ਆਵੇਗੀ

‘ਦਿ ਫੈਮਿਲੀ ਮੈਨ 2’ ‘ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਸਮੰਥਾ ਰੂਥ ਪ੍ਰਭੂ ਕੋਲ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਕਈ ਪ੍ਰੋਜੈਕਟ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਉਹ ਜਲਦ ਹੀ ਅਕਸ਼ੈ ਕੁਮਾਰ ਨਾਲ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਣਾ ਨਾਲ ਸਕ੍ਰੀਨ ਵੀ ਸ਼ੇਅਰ ਕਰਨਗੇ।

Related posts

ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

On Punjab

ਅਦਾਕਾਰਾ ਨਲਿਨੀ ਨੇਗੀ ਨੂੰ ਬੁਰੀ ਤਰ੍ਹਾਂ ਕੁੱਟਿਆ, ਸਹੇਲੀ ਤੇ ਉਸ ਦੀ ਮਾਂ ਖਿਲਾਫ ਐਫਆਈਆਰ

On Punjab

Neha Kakkar ਨੇ ਵਿਆਹ ਦੇ ਤਿੰਨ ਮਹੀਨਿਆਂ ਬਾਅਦ ਹੀ ਪਤੀ ਰੋਹਨਪ੍ਰੀਤ ਨੂੰ ਦਿੱਤੀ ਧਮਕੀ, ਕਹੀ ਇਹ ਗੱਲ

On Punjab