PreetNama
ਖਾਸ-ਖਬਰਾਂ/Important News

ਜਿਸ ਨੂੰ ਆਪਣਾ ਗੁਰੂ ਮੰਨਦਾ ਸੀ ਮੂਸੇਵਾਲਾ ਉਸ ਦਾ ਵੀ ਹੋਇਆ ਸੀ ਦਰਦਨਾਕ ਅੰਤ, ਮਿਲਦੀ-ਜੁਲਦੀ ਹੈ ਦੋਵਾਂ ਦੀ ਕਹਾਣੀ

ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਤੇ ਕਾਂਗਰਸ ਤੋਂ ਚੋਣ ਲੜ ਚੁੱਕੇ ਸਿੱਧੂ ਮੂਸੇਵਾਲਾ (Sidhu Moose Wala) ਦੀ ਐਤਵਾਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ (Lawrence Bishnoi Gang) ਨੇ ਲਈ ਹੈ। ਸਿੱਧੂ ਦੀ ਮੌਤ ਤੋਂ ਬਾਅਦ ਕਈ ਅਜਿਹੇ ਇੱਤੇਫਾਕ ਹਨ ਜਿਨ੍ਹਾਂ ‘ਤੇ ਯਕੀਨ ਕਰ ਸਕਣਾ ਮੁਸ਼ਕਲ ਹੈ। ਮਸਲਨ ਸਿੱਧੂ ਦੇ ਦੋ ਗਾਣਿਆਂ ‘295’ ਲੱਗੇਗੀ ਤੇ ‘ਲਾਸਟ ਰਾਈਡ’ ‘ਚ ਉਸ ਦੀ ਮੌਤ ਦੇ ਸੰਕੇਤ ਲੁਕੇ ਸਨ। ਏਨਾ ਹੀ ਨਹੀਂ ਸਿੱਧੂ ਨੇ ਜਿਸ ਸ਼ਖ਼ਸ ਨੂੰ ਆਪਣਾ ਗੁਰੂ ਮੰਨਿਆ ਸੀ, ਉਸ ਦੀ ਹੱਤਿਆ ਵੀ ਕੁਝ ਇਸੇ ਤਰੀਕੇ ਨਾਲ ਹੋਈ ਸੀ।

ਸਿੱਧੂ ਮੂਸੇਵਾਲਾ ਸਕੂਲ ਤੋਂ ਹੀ ਇੰਗਲਿਸ਼ ਰੈਪ (English Rap) ਤੇ ਹਿਪਹਾਪ ਮਿਊਜ਼ਿਕ (HipHop Music) ਪਸੰਦ ਕਰਦਾ ਸੀ। ਹੌਲੀ-ਹੌਲੀ ਉਹ ਅਮਰੀਕੀ ਰੈਪਰ ਟੁਪੈਕ ਸ਼ਕੂਰ ਦਾ ਫੈਨ ਹੋ ਗਿਆ ਤੇ ਉਸੇ ਨੂੰ ਆਪਣਾ ਗੁਰੂ ਮੰਨਣ ਲੱਗਾ। ਸਿੱਧੂ ਨੂੰ ਟੁਪੈਕ ਦੇ ਗਾਣੇ ਚੰਗੇ ਲੱਗਦੇ ਸੀ ਤੇ ਹੌਲੀ-ਹੌਲੀ ਉਹ ਉਸੇ ਦਾ ਸਟਾਈਲ ਵੀ ਕਾਪੀ ਕਰ ਕੇ ਪੰਜਾਬੀ ਗਾਣੇ ਗਾਉਣ ਲੱਗਾ। ਸਿੱਧੂ ਨੇ ਬੇਸ਼ਕ ਟੁਪੈਕ ਦਾ ਸਿੰਗਿੰਗ ਸਟਾਈਲ ਅਪਣਾਇਆ ਪਰ ਇਸ ਨੂੰ ਇੱਤਫਾਕ ਹੀ ਕਹਾਂਗੇ ਕਿ ਸਿੱਧੂ ਦੀ ਮੌਤ ਵੀ ਉਸ ਦੇ ਗੁਰੂ ਟੁਪੈਕ ਵਾਂਗ ਹੀ ਹੋਈ। 7 ਸਤੰਬਰ 1996 ਨੂੰ ਲਾਸ ਏਂਜਲਸ ‘ਚ ਕਿਸੇ ਅਣਜਾਣ ਹਮਲਾਵਰ ਨੇ ਕਾਰ ‘ਚ ਬੈਠੇ ਟੁਪੈਕ ਨੂੰ ਗੋਲੀ ਮਾਰ ਦਿੱਤੀ। ਉਸ ਵੇਲੇ ਟੁਪੈਕ ਦੀ ਉਮਰ ਮਹਿਜ਼ 25 ਸਾਲ ਸੀ। ਇਸ ਵਾਕਿਆ ਦੇ ਕਰੀਬ 26 ਸਾਲ ਬਾਅਦ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ‘ਚ ਵੀ ਕੁਝ ਅਜਿਹੀ ਹੀ ਘਟਨਾ ਘਟੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਸਿੱਧੂ ‘ਤੇ ਲਗਾਤਾਰ ਫਾਇਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਆਪਣੀ ਮਾਂ ਦੇ ਕਰੀਬ ਸਨ ਦੋਵੇਂ ਕਲਾਕਾਰ

ਟੁਪੈਕ ਤੇ ਸਿੱਧੂ ਦੋਵੇਂ ਆਪਣੀ ਮਾਂ ਦੇ ਕਾਫੀ ਨੇੜੇ ਸਨ। ਟੁਪੈਕ ਦੀ ਮਾਂ ਅਫਨੀ ਸ਼ਕੂਰ ਸਿਆਸੀ ਵਰਕਰ ਤੇ ਅਮੇਰਿਕਨ ਪਾਲਿਟਿਕਲ ਪਾਰਟੀ ਬਲੈਕ ਪੈਂਥਰ ਦੀ ਮੈਂਬਰ ਸੀ। ਉੱਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਦਸੰਬਰ 2018 ‘ਚ ਮਾਨਸਾ ਦੇ ਪਿੰਡ ਮੂਸਾ ਤੋਂ ਸਰਪੰਚ ਦੀ ਚੋਣ ਜਿੱਤੀ ਸੀ। 599 ਵੋਟਾਂ ਨਾਲ ਹੀ ਉਨ੍ਹਾਂ ਪਿੰਡ ਦੀ ਮਨਜੀਤ ਕੌਰ ਨੂੰ ਹਰਾਇਆ ਸੀ।

Related posts

FIR ਦੇ ਲੇਖਕ ਨੇ Kapil Sharma Show ਨੂੰ ਕਿਹਾ ਸਭ ਤੋਂ ਖਰਾਬ, ਕਿਹਾ- ‘ਕਪਿਲ ਨਹੀਂ ਦੂਜੇ ਕਿਰਦਾਰ ਚਲਾ ਰਹੇ ਹਨ ਸ਼ੋਅ’ ਸ਼ੋਅ ਤੋਂ ਇਲਾਵਾ ਅਮਿਤ ਆਰੀਅਨ ਨੇ ਕਪਿਲ ਸ਼ਰਮਾ ‘ਤੇ ਵੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਕਪਿਲ ਇਕੱਲੇ ਸ਼ੋਅ ਨਹੀਂ ਚਲਾ ਰਹੇ ਹਨ। ਉਹ ਆਪਣੀ ਕਾਸਟ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਸ ਨੇ ਕਿਹਾ, “ਜੇਕਰ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸ਼ੋਅ ਕਪਿਲ ਦੁਆਰਾ ਨਹੀਂ ਬਲਕਿ ਹੋਰ ਕਿਰਦਾਰਾਂ ਦੁਆਰਾ ਚਲਾਇਆ ਜਾ ਰਿਹਾ ਹੈ।

On Punjab

ਅਮਿਤਾਭ ਨੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ

On Punjab

ਜਲੰਧਰ ਦੇ ਲਾਜਪਤ ਨਗਰ ‘ਚ ਡਾਕਾ, ਦਿਨ-ਦਿਹਾੜੇ ਔਰਤ ਨੂੰ ਬੰਧਕ ਬਣਾ ਕੇ ਲੁੱਟੇ ਗਹਿਣੇ ਤੇ ਨਕਦੀ

On Punjab