PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਵਾਪਰੀ ਘਟਨਾ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ, ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੋਰਟਲੈਂਡ ਪੁਲਿਸ ਬਿਊਰੋ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿਚ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਨਾਬਾਲਗ ਜ਼ਖ਼ਮੀ ਹੋ ਗਏ। ਦੱਖਣੀ ਪੂਰਬੀ 162 ਐਵੇਨਿਊ ਦੇ 500 ਬਲਾਕ ‘ਚ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਈਸਟ ਪ੍ਰਿਸਿੰਕਟ ਦੇ ਅਧਿਕਾਰੀਆਂ ਨੂੰ ਐਤਵਾਰ ਰਾਤ 8:43 ‘ਤੇ ਟੀਮ ਨੂੰ ਰਵਾਨਾ ਕੀਤਾ ਗਿਆ।

ਪੁਲਿਸ ਨੇ ਐਤਵਾਰ ਸ਼ਾਮ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਮ੍ਰਿਤਕ ਵਿਅਕਤੀ ਤੇ ਤਿੰਨ ਨਾਬਾਲਗ ਲੜਕਿਆਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਦੇਖਿਆ।

ਪੁਲਿਸ ਨੇ ਆਪਣੇ ਬਿਆਨ ‘ਚ ਕਿਹਾ ਕਿ ਤਿੰਨ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਲਿਜਾਇਆ ਗਿਆ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਗੋਲੀਬਾਰੀ ਦੇ ਹੋਰ ਵੇਰਵਿਆਂ ਦੀ ਜਾਂਚ ਕਰ ਰਹੀ ਹੈ।

Related posts

ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਮਾਮਲੇ ’ਚ ਪੰਜ ਪਿਸਤੌਲਾਂ ਸਣੇ ਇਕ ਕਾਬੂ

On Punjab

ਖੁਰਾਕ ਵਿਭਾਗ ਦੀ ਮੀਟਿੰਗ ‘ਚ ਚੱਲਿਆ ਅਸ਼ਲੀਲ ਵੀਡੀਓ, ਅਫਸਰਾਂ ਨੂੰ ਪਈਆਂ ਭਾਜੜਾਂ

On Punjab

ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਹਿਯੋਗ ਦੀਆਂ ਕਾਮਯਾਬੀਆਂ ਨੂੰ ਅੱਗੇ ਵਧਾਉਣ ਦਾ ਮੌਕਾ: ਮੋਦੀ

On Punjab