29.34 F
New York, US
December 17, 2025
PreetNama
ਖੇਡ-ਜਗਤ/Sports News

ਸ਼੍ਰੀਸੰਤ ਨੂੰ ਬੀਸੀਸੀਆਈ ਨੇ ਦਿਖਾਇਆ ਠੇਂਗਾ, ਫਿਰ ਟੁੱਟਿਆ ਉਸ ਦਾ ਆਈਪੀਐੱਲ ’ਚ ਖੇਲ੍ਹਣ ਦਾ ਸੁਪਨਾ

ਭਾਰਤੀ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਦਾ ਆਈਪੀਐੱਲ ’ਚ ਖੇਲ੍ਹਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ। ਆਈਪੀਐਲ 2022 ਦੀ ਮੇਗਾ ਨਿਲਾਮੀ ਲਈ 590 ਖਿਡਾਰੀਆਂਂਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਪਰ ਇਸ ’ਚ ਸ਼੍ਰੀਸੰਤ ਦਾ ਨਾਂ ਨਹੀਂ ਸੀ। ਇਸ ਦਾ ਮਤਲਬ ਹੈ ਕਿ ਉਸ ਨੂੰ ਇਸ ਨਿਲਾਮੀ ’ਚ ਹਿੱਸਾ ਲੈਣ ਲਈ ਯੋਗ ਨਹੀਂ ਮੰਨਿਆ ਗਿਆ। ਇਸ ਨਿਲਾਮੀ ’ਚ ਹਿੱਸਾ ਲੈਣ ਲਈ 1200 ਤੋਂਂ ਵੱਧ ਖਿਡਾਰੀਆਂਂ ਨੇ ਆਪਣੇ ਨਾਂ ਦਰਜ ਕਰਵਾਏ ਸਨ ਪਰ ਇਨ੍ਹਾਂ ’ਚੋਂਂ ਸਿਰਫ਼ 590 ਖਿਡਾਰੀਆਂਂਨੂੰ ਹੀ ਨਿਲਾਮੀ ’ਚ ਹਿੱਸਾ ਲੈਣ ਲਈ ਯੋਗ ਮੰਨਿਆ ਗਿਆ।

ਜ਼ਿਕਰਯੋਗ ਹੈ ਕਿ ਐੱਸ ਸ਼੍ਰੀਸੰਤ ਨੇ ਇਸ ਵਾਰ ਨਿਲਾਮੀ ਲਈ ਆਪਣੀ ਬੇਸ ਪ੍ਰਾਈਸ 50 ਲੱਖ ਰੁਪਏ ਰੱਖੀ ਸੀ, ਜਦੋਂਂ ਕਿ ਉਨ੍ਹਾਂ ਨੇ ਆਈਪੀਐੱਲ 2021 ਦੀ ਨਿਲਾਮੀ ਲਈ ਆਪਣੀ ਬੇਸ ਪ੍ਰਾਈਸ 75 ਲੱਖ ਰੁਪਏ ਰੱਖੀ ਸੀ। ਇਸ ਵਾਰ ਉਸ ਨੇ ਆਪਣੀ ਕੀਮਤ ’ਚ ਵੀ ਕਟੌਤੀ ਕੀਤੀ ਸੀ ਤੇ ਉਹ ਘਰੇਲੂ ਕ੍ਰਿਕਟ ’ਚ ਵੀ ਖੇਡ ਰਿਹਾ ਸੀ ਪਰ ਫਿਰ ਵੀ ਬੀਸੀਸੀਆਈ ਨੇ ਉਸ ਨੂੰ ਨਿਲਾਮੀ ’ਚ ਸ਼ਾਮਲ ਹੋਣ ਲਈ ਸ਼ਾਰਟਲਿਸਟ ਨਹੀਂ ਕੀਤਾ ਤੇ ਉਸ ਨੂੰ 590 ਖਿਡਾਰੀਆਂਂ’ਚ ਜਗ੍ਹਾ ਨਹੀਂ ਮਿਲੀ। ਸ਼੍ਰੀਸੰਤ ਨੇ ਆਖ਼ਰੀ ਵਾਰ ਸਾਲ 2013 ਚ ਆਈਪੀਐੱਲ ’ਚ ਖੇਡਿਆ ਸੀ ਤੇ ਫਿਰ ਫਿਕਸਿੰਗ ’ਚ ਸ਼ਾਮਲ ਪਾਏ ਜਾਣ ’ਤੇ ਉਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂਂ ਬਾਅਦ ਅਦਾਲਤ ਨੇ ਉਸ ’ਤੇ 7 ਸਾਲ ਦੀ ਪਾਬੰਦੀ ਲਗਾ ਦਿੱਤੀ ਤੇ ਇਸ ਦੇ ਖ਼ਤਮ ਹੋਣ ਤੋਂਂ ਬਾਅਦ ਤੋਂਂ ਉਹ ਲਗਾਤਾਰ ਆਈਪੀਐੱਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਦਾ ਸੁਪਨਾ ਇਕ ਵਾਰ ਫਿਰ ਟੁੱਟ ਜਾਂਦਾ ਹੈ।

ਪੰਜਾਬ ਕਿੰਗਜ਼ ਤੇ ਕੋਚੀ ਟਸਕਰਸ ਕੇਰਲ ਲਈ ਖੇਡਣ ਵਾਲੇ ਸ਼੍ਰੀਸੰਤ ਨੇ ਟੀ-20 ਲੀਗ ਦੇ 44 ਮੈਚਾਂ ’ਚ ਕੁੱਲ 40 ਵਿਕਟਾਂ ਲਈਆਂ, ਜਦਕਿ 2007 ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸ਼੍ਰੀਸੰਤ ਨੇ 10 ’ਚ ਕੁੱਲ 7 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਹ 65 ਟੀ-20 ਮੈਚਾਂ ’ਚ ਹੁਣ ਤੱਕ ਕੁੱਲ 54 ਵਿਕਟਾਂ ਲੈ ਚੁੱਕੇ ਹਨ। ਇਸ ਤੋਂਂ ਇਲਾਵਾ 38 ਸਾਲਾ ਗੇਂਦਬਾਜ਼ ਨੂੰ ਕੇਰਲ ਟੀਮ ਦੀ ਤਰਫ਼ੋਂਂ ਇਸ ਸਾਲ ਰਣਜੀ ਟਰਾਫ਼ੀ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਕੋਵਿਡ ਕਾਰਨ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਸੀ। ਜੇਕਰ ਰਣਜੀ ਦੇ ਇਸ ਸੀਜ਼ਨ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਉਹ ਕੇਰਲ ਲਈ ਖੇਡਦੇ ਨਜ਼ਰ ਆ ਸਕਦੇ ਹਨ।

Related posts

ਬੰਗਲੁਰੂ ਨੇ ਰਾਜਸਥਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ

On Punjab

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

ICC ਟੈਸਟ ਕ੍ਰਿਕਟ ‘ਚ ਕਰ ਸਕਦੀ ਹੈ ਇਹ ਵੱਡਾ ਬਦਲਾਅ

On Punjab