PreetNama
ਸਮਾਜ/Social

Instagram ਨੇ ਮਿਲਾਏ INSTANT ਦਿਲ, ਇੱਕ ਕਮੈਂਟ ਨਾਲ ਸ਼ੁਰੂ ਹੋਈ 8 ਹਜ਼ਾਰ ਕਿਲੋਮੀਟਰ ਦੂਰ ਦੀ Love Story

ਅੱਜ ਦੇ ਟਾਈਮ ‘ਚ ਸਭ ਤੋਂ ਮਹੱਤਵਪੂਰਨ ਸੋਸ਼ਲ ਮੀਡੀਆ (Social Media) ਪਲੈਟਫਾਰਮਸ ਚੋਂ ਇੱਕ ਹੈ। ਯੂਥ ਇਸ ‘ਤੇ ਕਾਫੀ ਐਕਟਿਵ ਰਹਿੰਦਾ ਹੈ ਤੇ ਆਪਣੀਆਂ ਫੋਟੋ, ਸਟੋਰੀਜ਼ ਤੇ ਰੀਲਜ਼ (Reels) ਸ਼ੇਅਰ ਕਰਦਾ ਰਹਿੰਦਾ ਹੈ। ਸਟੋਰੀਜ਼ ਸ਼ੇਅਰ ਕਰਦੇ-ਕਰਦੇ ਇੱਥੇ ਕਈ ਲਵ ਸਟੋਰੀ (Love Story) ਵੀ ਬਣ ਜਾਂਦੀ ਹੈ।

ਲਵ ਸਟੋਰੀ ਵੀ ਅਜਿਹੀ ਕਿ ਸੁਣਨ ‘ਚ ਪੂਰੀ ਫਿਲਮੀ ਲੱਗਦੀ ਹੈ। ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਅਜਿਹੀ ਹੀ ਇੱਕ ਪ੍ਰੇਮ ਕਹਾਣੀ ਹਾਲ ਹੀ ‘ਚ ਸਾਹਮਣੇ ਆਈ ਹੈ। ਇਸ ‘ਚ ਇੱਕ ਕਮੈਂਟ ਨੇ 8 ਹਜ਼ਾਰ ਕਿਲੋਮੀਟਰ ਦੂਰ ਵੱਖ-ਵੱਖ ਦੇਸ਼ਾਂ ‘ਚ ਬੈਠੇ ਦੋ ਦਿਲਾਂ ਨੂੰ ਇੱਕ ਕਰ ਦਿੱਤਾ। ਆਓ ਵਿਸਥਾਰ ਨਾਲ ਦੱਸਦੇ ਹਾਂ ਇਸ ਲਵ ਸਟੋਰੀ ਦੇ ਬਾਰੇ-

ਇੱਕ ਕਮੈਂਟ ਨਾਲ ਸ਼ੁਰੂ ਹੋਈ ਲਵ ਸਟੋਰੀ
ਰਿਪੋਰਟ ਮੁਤਾਬਕ, 24 ਸਾਲ ਦੇ ਬ੍ਰੈਂਡਲੀ ਇੰਗਲੈਂਡ (England)  ਦੇ ਕੋਵੈਂਟਰੀ (Coventry) ‘ਚ ਰਹਿੰਦੇ ਹਨ। ਬ੍ਰੈਡਲੀ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ (Instagram) ‘ਤੇ ਮੈਕਸੀਕੋ (Mexico) ‘ਚ ਰਹਿਣ ਵਾਲੀ 29 ਸਾਲ ਦੀ ਸਾਮੰਤਾ ਨੂੰ ਫੌਲੋ ਕੀਤਾ ਸੀ। ਇਸ ਦੌਰਾਨ ਬ੍ਰੈਂਡਲੀ ਨੇ ਇੱਕ ਫੋਟੋ ਇੰਸਟਾਗ੍ਰਾਮ ਤੇ ਪੋਸਟ ਕੀਤੀ ਸੀ ਜਿਸ ‘ਤੇ ਸਾਮੰਤਾ ਨੇ ਹੈਂਡਸਮ (Handsome) ਲਿਖ ਕੇ ਕਮੈਂਟ ਕੀਤਾ ਸੀ। ਇਸ ਦੇ ਬਾਅਦ ਬ੍ਰੈਂਡਲੀ ਨੇ ਸਾਮੰਤਾ ਨੂੰ ਹੈਲੋ ਦਾ ਮੈਸੇਜ ਭੇਜਿਆ ਤੇ ਇੱਥੋਂ ਹੀ ਦੋਹਾਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਭਾਸ਼ਾ ਦੀ ਰੁਕਾਵਟ ਨੂੰ ਵੀ ਕੀਤਾ ਪਾਰ
ਦੋਨਾਂ ਵਿਚਕਾਰ ਗੱਲਬਾਤ ਤਾਂ ਸ਼ੁਰੂ ਹੋ ਗਈ ਪਰ ਵੱਡੀ ਸਮੱਸਿਆ ਸੀ ਭਾਸ਼ਾ (Language) ਦੀ। ਦੋਹਾਂ ਦੀਆਂ ਭਾਸ਼ਾਵਾਂ ਵੱਖ-ਵੱਖ ਸਨ । ਅਜਿਹੇ ‘ਚ ਉਹਨਾਂ ਨੂੰ ਇੱਕ-ਦੂਜੇ ਦੀ ਗੱਲ ਸਮਝਣ ‘ਚ ਦਿੱਕਤ ਆਉਂਦੀ ਸੀ । ਬ੍ਰੈਂਡਲੀ ਆਨਲਾਈਨ ਟ੍ਰਾਂਸਲੇਟਰ (Online Translator) ਦੀ ਮਦਦ ਨਾਲ ਸਪੈਨਿਸ਼ ਭਾਸ਼ਾ (Spanish Language) ਨੂੰ ਟ੍ਰਾਂਸਲੇਟ ਕਰਕੇ ਸਾਮੰਤਾ ਨਾਲ ਗੱਲ ਕਰਦੇ ਸਨ।ਬ੍ਰੈਂਡਲੀ ਇੱਕ ਸੁਪਰ ਮਾਰਕਿਟ ‘ਚ ਕੰਮ ਕਰਦੇ ਹਨ ਅਤੇ ਉਹਨਾਂ ਦੀ ਨਾਈਟ ਸ਼ਿਫਟ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਦਿਨ ਭਰ ਚੈਟ ‘ਤੇ ਸਾਮੰਤਾ ਨਾਲ ਗੱਲ ਕਰਦੇ ਸਨ। ਇੱਕ ਮਹੀਨੇ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਫਿਰ ਬਾਅਦ ‘ਚ ਉਨ੍ਹਾਂ ਨੇ ਵੀਡੀਓ ਕਾਲ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ।

ਜਲਦ ਹੀ ਵਿਆਹ ਕਰਨ ਦੀ ਤਿਆਰੀ
ਇਸਦੇ ਬਾਅਦ ਬ੍ਰੈਂਡਲੀ ਨੇ ਇੱਕ ਟਿਊਟਰ ਤੇ ਵੈੱਬਸਾਈਟ ਦੀ ਮਦਦ ਨਾਲ ਸਪੈਨਿਸ਼ ਸਿੱਖ ਲਈ। 2020 ‘ਚ ਉਹ ਸਾਮੰਤਾ ਨੂੰ ਮਿਲਣ ਮੈਕਸੀਕੋ ਗਏ। ਇੱਥੇ ਸਾਮੰਤਾ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਬ੍ਰੈਂਡਲੀ ਨੇ ਕਾਫੀ ਸਮਾਂ ਬਿਤਾਇਆ। ਇਸ ਦੇ ਬਾਅਦ ਬ੍ਰੈਂਡਲੀ  ਨੇ ਸਾਮੰਤਾ ਨੂੰ ਇੰਗਲੈਂਡ ਬੁਲਾਇਆ ਤੇ ਸਾਮੰਤਾ ਨਾਲ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਦੋਹਾਂ ਨੇ ਸਗਾਈ (Engagement) ਕਰ ਲਈ ਤੇ ਬ੍ਰੈਂਡਲੀ ਹੁਣ ਜਲਦ ਹੀ ਮੈਕਸੀਕੋ ਜਾ ਕੇ ਸਾਮੰਤਾ ਨਾਲ ਵਿਆਹ ਦਾ ਪਲਾਨ ਬਣਾ ਰਹੇ ਹਨ।

Related posts

CM ਆਤਿਸ਼ੀ ਤੇ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਮਾਣਹਾਨੀ ਮਾਮਲੇ ਦੀ ਸੁਣਵਾਈ ‘ਤੇ ਲੱਗੀ ਰੋਕ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਮਾਮਲੇ ‘ਚ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ‘ਚ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ। ਭਾਜਪਾ ਆਗੂ ਨੇ ਦੋਵਾਂ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਰਾਊਜ਼ ਐਵੇਨਿਊ ਅਦਾਲਤ ਨੇ 3 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।

On Punjab

ਅੰਬੇਡਕਰ ਦੇ ਬੁੱਤ ਦੀ ਭੰਨਤੋੜ: ਦਲਿਤ ਭਾਈਚਾਰੇ ਵੱਲੋਂ ਲੁਧਿਆਣਾ ’ਚ ਹਾਈਵੇਅ ਜਾਮ, ਜਲੰਧਰ ਵਿਚ ਵੀ ਮੁਕੰਮਲ ਬੰਦ

On Punjab

ਜਾਸੂਸੀ ਮਾਮਲਾ: ਅਦਾਲਤ ਵੱਲੋਂ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ

On Punjab