PreetNama
ਖਾਸ-ਖਬਰਾਂ/Important News

ਅਮਰੀਕੀ ਬੈਟਰੀ ਸਟਾਰਟਅਪ ਨੇ ਭਾਰਤੀ ਸੀਈਓ ਨੂੰ ਦਿੱਤਾ ਇੰਨੇ ਕਰੋੜ ਦਾ ਪੈਕੇਜ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਇੰਟਰਨੈਸ਼ਨਲ ਜਾਬ ਮਾਰਕਿਟ ਵਿਚ ਇੰਡੀਅਨ ਸੀਈਓ ਦੀ ਵਧਦੀ ਲੋਕਪਿ੍ਰਅਤਾ ਤੇ ਡਿਮਾਂਡ ਦਰਮਿਆਨ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਇਕ ਅਮਰੀਕਨ ਬੈਟਰੀ ਸਟਾਰਟਅਪ ਨੇ ਆਪਣੇ ਇੰਡੀਅਨ ਸੀਈਓ ਨੂੰ ਮਲਟੀ ਬਿਲੀਅਨ ਡਾਲਰ ਦਾ ਪੇ ਪੈਕੇਜ ਦਿੱਤਾ ਹੈ। ਇਸ ਪੈਕੇਜ ਨੂੰ ਟੈਸਲਾ ਦੇ ਸੀਈਓ ਐਲਨ ਮਸਕ ਵਰਗਾ ਮੰਨਿਆ ਜਾ ਰਿਹਾ ਹੈ। ਸਾਲਿਡ ਸਟੇਟ ਬੈਟਰੀ ਸਟਾਰਟਅਪ (solid-state battery startup) ਕਵਾਂਟਮਸਕੇਪ (QuantumScape Corp.) ਦੇ ਸ਼ੇਅਰ ਹੋਲਡਰਸ ਨੇ ਆਪਣੇ ਉੱਚ ਅਧਿਕਾਰੀ ਲਈ ਇਸ ਮਲਟੀ ਬਿਲੀਅਨ ਡਾਲਰ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਮਝੌਤੇ ਤਹਿਤ, ਕੰਪਨੀ ਦੇ ਸੀਈਓ ਜਗਦੀਪ ਸਿੰਘ ਜੇਕਰ ਤੈਅ ਟੀਚੇ ਨੂੰ ਪ੍ਰਾਪਤ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ 2.3 ਬਿਲੀਅਨ ਡਾਲਰ ਮਤਲਬ 17 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਵੈਲਿਊ ਦੇ ਸ਼ੇਅਰ ਮਿਲਣਗੇ। ਪ੍ਰਾਕਸੀ ਐਡਵਾਇਜ਼ਰੀ ਫਰਮ ਗਲਾਸ ਲੇਵਿਸ ਨੇ ਇਹ ਅੰਦਾਜ਼ਾ ਲਗਾਇਆ ਹੈ। QuantumScape ਦੇ ਸਾਲਾਨਾ ਸ਼ੇਅਰ ਹੋਲਡਰਸ ਮੀਟਿੰਗ ਵਿਚ ਇਸ ਪੈਕੇਜ ਨੂੰ ਸ਼ੇਅਰਧਾਰਕਾਂ ਨੇ ਪਾਸ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਫਾਈਨਲ ਟੈਲੀ ਬਾਅਦ ਵਿਚ ਉਪਲਬੱਧ ਕਰਵਾਈ ਜਾਵੇਗੀ

Related posts

UK New PM: : ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਹੋਵੇਗੀ ਲਿਜ਼ ਟਰਸ,ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ

On Punjab

ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ ਦਾਅਵਾ: ਟਰੰਪ ਦੇਸ਼ ਲਈ ‘ਗਲਤ’ ਰਾਸ਼ਟਰਪਤੀ

On Punjab

13 ਸਾਲ ਪਹਿਲਾਂ ਸੁਫਨੇ ‘ਚ ਦਿੱਸੇ ਲਾਟਰੀ ਦੇ ਨੰਬਰ ਨੇ ਬਣਾਇਆ ਕਰੋੜਪਤੀ

On Punjab