PreetNama
ਖਾਸ-ਖਬਰਾਂ/Important News

ਨਹੀਂ ਰਹੇ ਕੰਪਿਊਟਰ ਗੇਮ ਬਣਾਉਣ ਵਾਲੇ ਮਾਸਾਯੂਕੀ ਯੁਮੇਰਾ

ਟੋਕੀਓ : ਜਾਪਾਨ ਦੀ ਕੰਪਿਊਟਰ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ ਨਿਟੈਂਡੋ ਦੇ ਅਹਿਮ ਮੈਂਬਰ ਰਹੇ ਮਾਸਾਯੂਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਕਿਓਟੋ ਸਥਿਤ ਰਿਤਸੁਮਿਕਾਨ ਯੂਨੀਵਰਸਿਟੀ ’ਚ ਪੜ੍ਹਾਉਂਦੇ ਸਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਿਟੈਂਡੋ ਕੰਪਨੀ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਮੇਰਾ ਦਾ ਦੇਹਾਂਤ ਸੋਮਵਾਰ ਨੂੰ ਹੋਇਆ। ਬਿਆਨ ’ਚ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਯੁਮੇਰਾ ਦਾ ਜਨਮ 1943 ’ਚ ਟੋਕੀਓ ’ਚ ਹੋਇਆ ਸੀ।

Related posts

ਅਮਰੀਕੀ ਨੈਸ਼ਨਲ ਸਕਿਓਰਟੀ ਕੌਂਸਲ ਦੇ ਅਧਿਕਾਰੀ ਜਾਨ ਕਿਰਬੀ ਬੋਲੇ, ਕਿਊਬਾ ’ਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਚੀਨੀ ਜਾਸੂਸੀ ਅੱਡਾ

On Punjab

America: ਗੰਦੇ ਕੰਟੈਂਟ ਤੇ ਡਾਟਾ ਸੁਰੱਖਿਆ ਨੂੰ ਲੈਕੇ ਇੰਡੀਆਨਾ ‘ਚ ਵੀ ਚੀਨੀ ਐਪ “ਟਿਕਟਾਕ” ‘ਤੇ ਲਗਾਈ ਪਾਬੰਦੀ

On Punjab

ਤਿਲੰਗਾਨਾ ਵਿੱਚ ਪਤਨੀ ਦਾ ਕਤਲ ਕਰ ਕੇ ਅੰਗਾਂ ਨੂੰ ਕੁੱਕਰ ’ਚ ਉਬਾਲਿਆ

On Punjab