PreetNama
ਸਮਾਜ/Social

ਕਾਸ਼ ,,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ

ਕਾਸ਼ ,,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ 
ਕਾਸ਼ ,,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ 
ਜਿੱਥੇ ਨਾ ਕੋਈ ਹੋਵੇ ਧਰਮਾਂ ਦਾ ਰੌਲਾ
ਜਿੱਥੇ ਪਿਆਰ ਵਿਚ ਇੱਕ ਜੁੱਟ ਰਹਿੰਦੇ ਹੋਣ ਸਾਰੇ
ਜਿੱਥੇ ਭਾਈਚਾਰੇ ਅਤੇ ਏਕਤਾ ਦੇ ਵੱਜਣ ਜੈਕਾਰੇ
ਜਿੱਥੇ ਜਾਤ ਪਾਤ ਦੇ ਖੇਲ ਮਿਟੇ ਹੋਣ ਸਾਰੇ 
ਜਿੱਥੇ ਕੁੜੀ - ਮੁੰਡੇ ਵਿਚ ਨਾ ਕੋਈ ਫਰਕ ਵਿਚਾਰੇ 
ਕਾਸ਼ ,,,!ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ 
ਜਿੱਥੇ ਪੈਂਦਾ ਰਹੇ ਬਸ ਖੁਸ਼ੀਆਂ ਦਾ ਰੌਲਾ 
ਜਿੱਥੇ ਗਰੀਬ ਦੀ ਮਿਹਨਤ ਨੂੰ ਪੈਂਦਾ ਹੋਵੇ ਬੂਰ 
ਜਿੱਥੇ ਇੰਨਸਾਫ ਦੀ ਗੱਲ ਹੋਵੇ ਭਰਪੂਰ 
ਜਿੱਥੇ ਬੱਚਿਆਂ 'ਚ ਹੋਵੇ ਵੱਡਿਆਂ ਲਈ ਸਤਿਕਾਰ 
ਜਿੱਥੇ ਮਾਪਿਆਂ ਨੂੰ ਮਿਲੇ ਰੱਬ ਵਾਂਗ ਅਧਿਕਾਰ 
ਜਿੱਥੇ ਏਕਤਾ ਦੇ ਗੁਣ ਸਦਾ ਗਾਈ ਜਾਣ ਸਾਰੇ 
ਜਿੱਥੇ ਬੁਢੇ ਮਾਪਿਆਂ ਨੂੰ ਮਿਲਣ ਔਲਾਦ ਦੇ ਸਹਾਰੇ
ਕਾਸ਼ ,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ

ਕਿਰਨਪ੍ਰੀਤ ਕੌਰ
+4368864013133

Related posts

ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ

On Punjab

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

On Punjab

ਹਵਾ ‘ਚ ਟਕਰਾਏ ਦੋ ਹੈਲੀਕਾਪਟਰ, ਹਾਦਸੇ ਵਿਚ ਇੱਕ ਔਰਤ ਸਣੇ ਦੋ ਦੀ ਮੌਤ

On Punjab