PreetNama
ਖਬਰਾਂ/News

ਉਰਦੂ ਆਮੋਜ਼ ਕੋਰਸ ਦੀਆਂ ਕਲਾਸਾਂ 7 ਜਨਵਰੀ 2019 ਤੋਂ ਸ਼ੁਰੂ : ਡਾਇਰੈਕਟਰ ਭਾਸ਼ਾ ਵਿਭਾਗ

ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਨਾਲ ਉੱਤਰੀ ਭਾਰਤ ਦੀ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਲੋਕਾਂ ਨੂੰ ਤਹਿਜ਼ੀਬ ਅਤੇ ਸੁਹਜ ਮੁਹੱਈਆ ਕਰਵਾਉਣ ਵਾਲੀ ਉਰਦੂ ਭਾਸ਼ਾ ਨੂੰ ਪੰਜਾਬ ਵਿਚ ਹਰਮਨ ਪਿਆਰਾ ਬਣਾਉਣ ਲਈ ਵਿਭਾਗ ਵੱਲੋਂ ਉਰਦੂ ਸਿਖਾਉਣ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ 7 ਜਨਵਰੀ 2019 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ।
ਇਹ ਮੁਫ਼ਤ ਕਲਾਸਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੇ ਦਫ਼ਤਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬੀ ਬਲਾਕ ਦੂਜੀ ਮੰਜ਼ਿਲ ਕਮਰਾ ਨੰ:209) ਫ਼ਿਰੋਜ਼ਪੁਰ ਛਾਉਣੀ ਵਿਖੇ ਸ਼ਾਮ 5.15 ਵਜੇ ਤੋਂ 6.15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲਗਾਈਆਂ ਜਾਇਆ ਕਰਨਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਮੈਡਮ ਗੁਰਸ਼ਰਨ ਕੌਰ ਨੇ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਅਰਜ਼ੀ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਤੋਂ ਉਪਲਬਧ ਨਿਰਧਾਰਿਤ ਪ੍ਰੋਫਾਰਮੇ ਉੱਪਰ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਕਲਾਸ ਦਾ ਦਾਖਲਾ 12 ਜਨਵਰੀ 2019 ਤੱਕ ਜਾਰੀ ਰਹੇਗਾ ਅਤੇ ਇਸ ਕੋਰਸ ਵਾਸਤੇ  ਦਾਖਲਾ ਫਾਰਮ ਇਸ ਦਫ਼ਤਰ ਤੋ ਮੁਫ਼ਤ ਉਪਲਬਧ ਹੋਣਗੇ।

Related posts

ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ

On Punjab

ਸ਼ੇਅਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ, RBI ਦੇ ਫ਼ੈਸਲੇ ‘ਤੇ ਨਿਵੇਸ਼ਕਾਂ ਦੀ ਨਜ਼ਰ

On Punjab

ਸੋਨੇ ਦੀ ਕੀਮਤ ਮੁੜ ਉੱਚ ਪੱਧਰ ’ਤੇ ਪਹੁੰਚੀ

On Punjab