PreetNama
ਸਮਾਜ/Social

ਪਾਕਿਸਤਾਨ ਸਰਕਾਰ ਨੇ ਪਿਆਰ ਕਰਨ ਤੇ ਗਲ਼ੇ ਲਾਉਣ ਵਾਲੇ ਦ੍ਰਿਸ਼ਾਂ ‘ਤੇ ਲਾਇਆ ਬੈਨ, ਜਾਣੋ ਕੀ ਹੈ ਵਜ੍ਹਾ

ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਟੀਵੀ ਚੈਨਲਾਂ ਨੂੰ ਨਿਰਦੇਸ਼ ਦਿੱਤਾ ਹੈ। ਕਿਹਾ ਹੈ ਕਿ ਸੀਰੀਅਲ ਵਿਚ ਅਸ਼ਲੀਲਤਾ ਨੂੰ ਦਿਖਾਉਣਾ ਬੰਦ ਕਰਨ। ਅਥਾਰਟੀ ਨੇ ਇਸ ਦੇ ਲਈ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਦਰਸ਼ਕਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ ਜੋ ਮੰਨਦੇ ਹਨ ਨਾਟਕਾਂ ‘ਚ ਦਿਖਾਉਣ ਵਾਲੇ ਸੀਨ ਪਾਕਿਸਤਾਨੀ ਸਮਾਜ ਦੀ ਸੱਚੀ ਤਸਵੀਰ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਪੀਈਐੱਮਆਰਏ ਦੀ ਰਿਪੋਰਟ ਅਨੁਸਾਰ ਗਲ਼ੇ ਲੱਗਣਾ, ਦੁਲਾਰ ਕਰਨ, ਸੰਬੰਧ, ਅਸ਼ਲੀਲ, ਬੋਲਡ ਡ੍ਰੈਸਿੰਗ, ਬੈੱਡ ਸੀਨ ਤੇ ਵਿਆਹੁਤਾ ਜੋੜਿਆਂ ਦੇ ਸੀਨ ਪਾਕਿਸਤਾਨੀ ਸਮਾਜ ਲਈ ਇਸਲਾਮੀ ਸਿੱਖਿਆ ਤੇ ਸੰਸਕ੍ਰਿਤੀ ਦੀ ਉਲੰਘਣਾ ਕਰ ਕੇ ਗਲੈਮਰਾਈਜ਼ ਕੀਤਾ ਜਾ ਰਿਹਾ ਹੈ। ਅਥਾਰਟੀ ਨੇ ਕਿਹਾ ਕਿ ਉਸ ਨੇ ਚੈਨਲਾਂ ਨੂੰ ਅਜਿਹੇ ਦ੍ਰਿਸ਼ਾਂ ਦੀ ਸਮੀਖਿਆਕ ਰਨ ਲਈ ਵਾਰ-ਵਾਰ ਨਿਰਦੇਸ਼ ਦਿੱਤੇ ਸਨ।

ਰੀਮਾ ਓਮਰ (ਕਾਨੂੰਨੀ ਸਲਾਹਕਾਰ, ਦੱਖਣੀ ਏਸ਼ੀਆ, ਕੌਮਾਂਤਰੀ ਨਿਆਂ ਕਮਿਸ਼ਨ) ਨੇ ਕਿਹਾ ਕਿ ਪੀਈਐੱਮਆਰ ਨੂੰ ਆਖਰਕਾਰ ਕੁਝ ਸਹੀ ਮਿਲਿਆ। ਵਿਆਹੁਤਾ ਜੋੜਿਆਂ ਵਿਚਕਾਰ ਪਿਆਰ ਪਾਕਿਸਤਾਨੀ ਸਮਾਜ ਦਾ ਸੱਚਾ ਚਿੱਤਰਨ ਨਹੀਂ ਹੈ। ਇਸ ਨੂੰ ਗਲੈਮਰਾਈਜ਼ ਨਹੀਂ ਕੀਤਾ ਜਾਣਾ ਚਾਹੀਦਾ। ਸਾਡੀ ਸੰਸਕ੍ਰਿਤੀ ਕੰਟਰੋਲ, ਦੁਰਵਿਹਾਰ ਤੇ ਹਿੰਸਾ ਹੈ ਜਿਸ ਦੀ ਸਾਨੂੰ ਰੱਖਿਆ ਕਰਨੀ ਚਾਹੀਦੀ ਹੈ।

Related posts

ਟੈਸਲਾ ਵੱਲੋਂ ਭਾਰਤ ਦੀ ਈਵੀ ਮਾਰਕੀਟ ’ਚ ਦਸਤਕ ਦੇ ਸੰਕੇਤ

On Punjab

ਨਾਰੀ ਅਰਦਾਸ

Pritpal Kaur

UN ਦੀ ਰਿਪੋਰਟ ‘ਚ ਅਨਾਜ ਦੀ ਅਸੁਰੱਖਿਆ ਦੀ ਸਮੱਸਿਆ ਗੰਭੀਰ, ਦੁਨੀਆ ਦੀ 15 ਕਰੋੜ ਤੋਂ ਜ਼ਿਆਦਾ ਆਬਾਦੀ ਭੁੱਖਮਰੀ ਦੀ ਕਗਾਰ ‘ਤੇ

On Punjab