72.52 F
New York, US
August 5, 2025
PreetNama
ਰਾਜਨੀਤੀ/Politics

ਧਾਰਾ 370 ਖ਼ਤਮ ਹੋਣ ਤੋਂ ਬਾਅਦ ਹੁਣ ਕਰੋੜਾਂ ਰੁਪਏ ਦਾ ਨਿਵੇਸ਼ ਜੰਮੂ-ਕਸ਼ਮੀਰ ‘ਚ ਹੋ ਰਿਹੈ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਨਗਰੋਟਾ ਸਥਿਤ ਆਈਆਈਟੀ ਨਗਰੋਟਾ ‘ਚ ਬਲਾਕ ਦਾ ਉਦਘਾਟਨ ਕੀਤਾ ਤੇ ਇਸ ਤੋਂ ਬਾਅਦ ਉਹ ਜੰਮੂ ਦੇ ਭਗਵਤੀ ਇਲਾਕੇ ‘ਚ ਰੈਲੀ ਨੂੰ ਸੰਬੋਧਨ ਕਰਨ ਲਈ ਮੰਚ ‘ਤੇ ਚਲੇ ਗਏ। ਜੰਮੂ ਪਹੁੰਚਣ ‘ਤੇ ਉਨ੍ਹਾਂ ਦੇ ਸਵਾਗਤ ‘ਚ ਉਪ ਰਾਜਪਾਲ ਮਨੋਜ ਸਿਨਹਾ, ਜੰਮੂ -ਕਸ਼ਮੀਰ ਪੁਲਿਸ ਦੇ ਡੀਜੀ ਦਿਲਬਾਗ ਸਿੰਘ, ਜੰਮੂ ਦੇ ਮੇਅਰ ਚੰਦਰ ਮੋਹਨ ਗੁਪਤਾ ਤੇ ਹੋਰ ਪਤਵੰਤੇ ਹਾਜ਼ਰ ਸੀ।

ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਜੀਐਮਸੀ ਊਧਮਪੁਰ ਦਾ ਨੀਂਹ ਪੱਥਰ ਰੱਖਿਆ ਤੇ ਕੇਂਦਰ ਸਰਕਾਰ ਦੁਆਰਾ ਸਪਾਂਸਰ ਕੀਤੀਆਂ ਵੱਖ-ਵੱਖ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਚੈਕ ਵੰਡੇ। ਉਨ੍ਹਾਂ ਨੇ ਸਟੇਜ ‘ਤੇ ਸ਼ਫਕਤ ਅਲੀ ਤੇ ਰਮਨ ਸਿੰਘ ਨੂੰ ਮਿਸ਼ਨ ਯੁਵਾ ਤਹਿਤ ਨਿਯੁਕਤੀ ਪੱਤਰ ਸੌਂਪੇ। ਅਮਿਤ ਸ਼ਾਹ ਨੇ ਤੇਜਸਵਿਨੀ ਯੋਜਨਾ ਦੇ ਤਹਿਤ ਸ਼ਿਵਾਨੀ ਰੇਖੀ, ਸੁਨੀਤਾ ਰਾਣੀ ਅਤੇ ਵੀਨਾ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਹਨ। ਅਮਿਤ ਸ਼ਾਹ ਨੇ ਹਾਲ ਹੀ ‘ਚ ਚੁਣੇ ਗਏ ਚੌਥੇ ਦਰਜੇ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਦੀਆਂ ਵੱਖ -ਵੱਖ ਭਲਾਈ ਸਕੀਮਾਂ ਦਾ ਉਦਘਾਟਨ ਵੀ ਕੀਤਾ।

ਧਾਰਾ 370 ਹਟਾਏ ਜਾਣ ਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਹਾਂ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਭਾਰਤ ਮਾਤਾ ਦੀ ਜੈ ਨਾਲ ਰੈਲੀ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਮੈਂ ਪਹਿਲੀ ਵਾਰ ਰਾਜ ਆਇਆ ਹਾਂ। ਜੰਮੂ -ਕਸ਼ਮੀਰ ‘ਚ ਵਿਕਾਸ ਦਾ ਇਕ ਨਵਾਂ ਦੌਰ ਸ਼ੁਰੂ ਹੋਇਆ ਹੈ। ਹੁਣ ਦੋਵੇਂ ਜੰਮੂ -ਕਸ਼ਮੀਰ ਬਰਾਬਰ ਵਿਕਾਸ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ 2019 ਨੂੰ ਇਕ ਇਤਿਹਾਸਕ ਫੈਸਲਾ ਲੈਂਦੇ ਜੰਮੂ -ਕਸ਼ਮੀਰ ‘ਚੋਂ ਧਾਰਾ 370 ਹਟਾ ਦਿੱਤੀ। ਪਹਿਲਾਂ ਸਾਰਿਆਂ ਨੂੰ ਬਰਾਬਰ ਕੰਮ ਨਹੀਂ ਮਿਲ ਰਿਹਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਰਾਜ ਦੇ ਆਦਿਵਾਸੀ ਲੋਕਾਂ ਨੂੰ ਜੰਗਲਾਂ ਦੇ ਅਧਿਕਾਰ ਦਿੱਤੇ। ਪਹਿਲਾਂ ਜੰਮੂ -ਕਸ਼ਮੀਰ ਵਿਚ ਚਾਰ ਮੈਡੀਕਲ ਕਾਲਜ ਸਨ ਪਰ ਹੁਣ ਸੱਤ ਨਵੇਂ ਕਾਲਜ ਬਣਾਏ ਜਾ ਰਹੇ ਹਨ। ਪੰਜ ਮੁਕੰਮਲ ਹੋ ਚੁੱਕੇ ਹਨ ਜਦੋਂ ਕਿ ਦੋ ਹੋਰ ਵੀ ਜਲਦੀ ਹੀ ਤਿਆਰ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਧਾਰਾ 370 ਖਤਮ ਹੋਣ ਤੋਂ ਬਾਅਦ ਹੁਣ ਕਰੋੜਾਂ ਰੁਪਏ ਦਾ ਨਿਵੇਸ਼ ਜੰਮੂ-ਕਸ਼ਮੀਰ ‘ਚ ਕੀਤਾ ਜਾ ਰਿਹਾ ਹੈ।

Related posts

ਪੁੱਤਰਾਂ ਲਈ ਸਿਆਸੀ ਸੰਭਾਵਨਾ ਭਾਲ ਰਹੇ ਨੇ ਬਿਰਧ ਸਿਆਸਤਦਾਨ, ਹਾਈ ਕਮਾਂਡ ਤਕ ਕੀਤੀ ਜਾ ਰਹੀ ਪਹੁੰਚ

On Punjab

Farmers Protest: ਕੈਪਟਨ ਨੇ ਕਿਸਾਨਾਂ ਖਿਲਾਫ ਐਫਆਈਆਰ ਵਾਪਸ ਲੈਣ ਦਾ ਐਲਾਨ

On Punjab

ਚਿੱਟੇ ਬਾਰੇ ਵੀਡੀਓ ਪਾਉਣ ਵਾਲੇ ਪੱਤਰਕਾਰ ’ਤੇ ਹਮਲਾ, ਹਸਪਤਾਲ ’ਚ ਜ਼ੇਰੇ-ਇਲਾਜ

On Punjab