PreetNama
ਰਾਜਨੀਤੀ/Politics

ਕਿਤੇ ਕਿਸਾਨ ਨੂੰ ਮਾਰਨ ਤਾਂ ਨਹੀਂ ਤੁਰੀਆਂ ਸਰਕਾਰਾਂ…..

ਸੂਬੇ ਅੰਦਰ ਮੁੱਖ ਆਲੂ ਉਦਪਾਦਕ ਜ਼ਿਲ੍ਹੇ ਜਲੰਧਰ ਦੇ ਕਿਸਾਨਾਂ ‘ਤੇ ਲਗਾਤਾਰ ਤੀਜੀ ਵਾਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਵਾਰ ਵੀ ਕਿਸਾਨਾਂ ਨੂੰ ਆਲੂਆਂ ਦਾ ਸਹੀ ਭਾਅ ਨਹੀਂ ਮਿਲਿਆ। ਸਹੀ ਰੇਟ ਨਾ ਮਿਲਣ ਦੀ ਆਸ ਵਿੱਚ ਕਿਸਾਨਾਂ ਨੇ ਆਪਣੀ ਪਿਛਲੀ ਫ਼ਸਲ ਨੂੰ ਕੋਲਡ ਸਟੋਰਾਂ ਵਿੱਚ ਰਖਵਾ ਦਿੱਤਾ ਸੀ, ਪਰ ਹੁਣ ਪੁਰਾਣੀ ਤਾਂ ਦੂਰ ਨਵੀਂ ਫ਼ਸਲ ਦੇ ਵੀ ਖਰੀਦਦਾਰ ਨਹੀਂ ਮਿਲ ਰਹੇ ਹਨ। ਕਿਸਾਨ ਹੁਣ ਅੱਕ ਕੇ ਆਲੂਆਂ ਦੀ ਖੇਤੀ ਹੀ ਛੱਡਣ ਬਾਰੇ ਸੋਚ ਰਹੇ ਹਨ।

ਆਲੂ ਉਤਪਾਦਿਕ ਕਿਸਾਨਾਂ ਦਾ ਕਹਿਣਾ ਹੈ ਕਿ ਲਾਗਤ ਮੁੱਲ ਵੀ ਵਾਪਸ ਨਾ ਆਉਣ ‘ਤੇ ਉਹ ਸੋਚ ਰਹੇ ਹਨ ਕਿ ਆਲੂਆਂ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਕਿਸੇ ਨੂੰ ਮੁਫ਼ਤ ਵਿੱਚ ਹੀ ਦੇ ਦੇਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਲੂਆਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਣਾ ਚਾਹੀਦਾ ਹੈ, ਨਹੀਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ। ਕਈ ਕਿਸਾਨਾਂ ਨੇ ਤਾਜ਼ਾ ਫ਼ਸਲ ਦੀ ਪੁਟਾਈ ਵੀ ਰੋਕ ਦਿੱਤੀ ਹੈ, ਕਿਉਂਕਿ ਸਹੀ ਮੁੱਲ ਨਾ ਮਿਲਣ ਕਰਕੇ ਉਹ ਪੁਟਾਈ ਦੀ ਮਜ਼ਦੂਰੀ ਵੀ ਆਪਣੇ ਪੱਲਿਓਂ ਖ਼ਰਚ ਕਰਨਗੇ।

ਸਵਿੰਦਰ ਕੌਰ, ਮੋਹਾਲੀ

Related posts

ਤਸਕਰਾਂ ਨਾਲ ਸ਼ੱਕੀ ਸਬੰਧ ਰੱਖਣ ਵਾਲੇ ਸਿਪਾਹੀ ਨੂੰ ਮੁੱਖ ਮੰਤਰੀ 15 ਅਗਸਤ ਨੂੰ ਕਰਨਗੇ ਸਨਮਾਨਿਤ

On Punjab

ਭਾਰਤ ਦੀ ਆਰਥਿਕਤਾ ਡਾਵਾਂਡੋਲ, ਸਾਬਕਾ ਗਵਰਨਰ ਨੇ ਖੋਲ੍ਹੇ ਕਈ ਭੇਤ

On Punjab

ਸਰਹੱਦ ਪਾਰੋਂ ਹਥਿਆਰ ਤਸਕਰੀ: ਸੱਤ ਪਿਸਤੌਲਾਂ ਸਣੇ ਚਾਰ ਗ੍ਰਿਫ਼ਤਾਰ

On Punjab