PreetNama
ਖੇਡ-ਜਗਤ/Sports News

ਭਾਰਤੀ ਟੀਮ ਦੇ ਸਟਾਰ ਖਿਡਾਰੀ ਨੇ ਲਿਆ ਸੰਨਿਆਸ, Olympic ਮੈਡਲ ਦੇ ਨਾਲ ਖ਼ਤਮ ਕੀਤਾ ਸਫ਼ਰ

ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਿਲਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੁਣ ਨੌਜਵਾਨਾਂ ਨੂੰ ਮੌਕਾ ਮਿਲੇ। ਰੁਪਿੰਦਰ ਸਿੰਘ ਟੋਕੀਓ ਓਲੰਪਿਕ ’ਚ ਬ੍ਰਾਨਜ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਸਾਲ 2010 ’ਚ ਟੀਮ ਇੰਡੀਆ ’ਚ ਡੈਬਿਊ ਕਰਨ ਵਾਲੇ ਰੁੁਪਿੰਦਰ ਭਾਰਤ ਦੇ ਸਭ ਤੋਂ ਕਾਮਯਾਬ ਡ੍ਰੈਗ ਫਿਲਕਰਸ ’ਚ ਸ਼ੁਮਾਰ ਹਨ।

ਰੁਪਿੰਦਰ ਨੇ ਕਰੀਬ 6 ਸਾਲ ਦੀ ਉਮਰ ’ਚ ਪੰਜਾਬ ਦੇ ਫਿਰੋਜ਼ਪੁਰ ’ਚ ਸ਼ੇਰ ਸ਼ਾਹ ਵਲੀ ਹਾਕੀ ਅਕੈਡਮੀ ’ਚ ਟ੍ਰੇਨਿੰਗ ਸ਼ੁਰੂ ਕੀਤੀ ਸੀ। ਲਗਾਤਾਰ ਸੁਧਾਰ ਕਰਦੇ ਹੋਏ ਰੁਪਿੰਦਰ ਨੇ ਆਪਣਾ ਸਫ਼ਰ ਤੈਅ ਕੀਤਾ। ਸਾਲ 2002 ’ਚ ਉਹ ਚੰਡੀਗੜ੍ਹ ਹਾਕੀ ਅਕੈਡਮੀ ਲਈ ਖੇਡਣ ਲੱਗੇ ਸੀ। ਉਹ ਸਾਲ 2010 ’ਚ ਭਾਰਤੀ ਟੀਮ ਦਾ ਹਿੱਸਾ ਬਣੇ ਤੇ ਲਗਾਤਾਰ ਟੀਮ ਲਈ ਖੇਡਦੇ ਰਹੇ। ਉਨ੍ਹਾਂ ਨੇ 2010 ’ਚ ਮੁਲਤਾਨ ਅਜਲਾਨ ਸ਼ਾਹ ਕੱਪ ਦੌਰਾਨ ਡੈਬਿਊ ਕੀਤਾ ਸੀ। ਟੀਮ ਇੰਡੀਆ ਨੂੰ ਇਸ ਟੂਰਨਾਮੈਂਟ ’ਚ ਗੋਲਡ ਮੈਡਲ ਮਿਲਿਆ ਸੀ। ਰੁਪਿੰਦਰ ਨੇ ਇਸ ਟੂਰਨਾਮੈਂਟ ’ਚ ਬ੍ਰਿਟੇਨ ਖਿਲਾਫ਼ ਆਪਣੀ ਪਹਿਲੀ ਹੈਟ੍ਰਿਕ ਲਗਾਈ ਸੀ। ਇਹ ਹੈਟ੍ਰਿਕ ਰੁਪਿੰਦਰ ਦੇ ਕਰੀਅਰ ਨੂੰ ਅੱਗੇ ਵਧਾਉਣ ’ਚ ਕਾਫੀ ਸਹਾਇਕ ਸਾਬਿਤ ਹੋਈ।

Related posts

CWC 2019; PAK vs ENG: ਪਾਕਿ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ

On Punjab

ਜੇ ਭਾਰਤ-ਪਾਕਿ ਟੈਨਿਸ ‘ਤੇ ਕਬੱਡੀ ਖੇਡ ਸਕਦੇ ਹਨ ਤਾ ਕ੍ਰਿਕਟ ਕਿਉਂ ਨਹੀਂ : ਸ਼ੋਏਬ ਅਖਤਰ

On Punjab

IOW Championship : ਇੰਡੀਅਨ ਓਪਨ ‘ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂ

On Punjab