65.46 F
New York, US
June 27, 2025
PreetNama
ਸਮਾਜ/Social

ਪਾਕਿਸਤਾਨ ‘ਚ ਹਿੰਦੂਆਂ ‘ਤੇ ਨਹੀਂ ਰੁਕ ਰਿਹਾ ਅੱਤਿਆਚਾਰ, ਮਸਜਿਦ ਤੋਂ ਪੀਣ ਦਾ ਪਾਣੀ ਲਿਆਉਣ ‘ਤੇ ਵਿਅਕਤੀ ਨੂੰ ਬਣਾਇਆ ਬੰਧਕ

ਪਾਕਿਸਤਾਨ ‘ਚ ਹਿੰਦੂਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਇਕ ਹਿੰਦੂ ਪਰਿਵਾਰ ਮੁਸ਼ਕਿਲ ‘ਚ ਪੈ ਗਿਆ ਹੈ। ਦਰਅਸਲ ਪੰਜਾਬ ਸੂਬੇ ‘ਚ ਇਕ ਮਸਜਿਦ ਤੋਂ ਪੀਣ ਵਾਲਾ ਪਾਣੀ ਲਿਆਉਣ ਤੋਂ ਬਾਅਦ ਇਕ ਵਿਅਕਤੀ ਨੂੰ ਬੰਧਕ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਦਾ ਉਲੰਘਣ ਕੀਤਾ ਹੈ ਜਿਸ ਤਹਿਤ ਉਸ ਦਾ ਸ਼ੋਸ਼ਣ ਕੀਤਾ ਗਿਆ ਹੈ।

ਰਹੀਮਿਆਰ ਖਾਨ ਸ਼ਹਿਰ ਦਾ ਰਹਿਣ ਵਾਲਾ ਪੀੜਤ, ਨਹੀਂ ਦਰਜ ਹੋਈ ਸ਼ਿਕਾਇਤਪੰਜਾਬ ਦੇ ਰਹੀਮਿਆਰ ਖਾਨ ਸ਼ਹਿਰ ਦੇ ਰਹਿਣ ਵਾਲੇ ਆਲਮ ਰਾਮ ਭੀਲ ਆਪਣੀ ਪਤਨੀ ਸਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਕ ਖੇਤ ‘ਚ ਕੱਚਾ ਕਪਾਹ ਚੁੱਕ ਰਹੇ ਸੀ। ਭੀਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਇਕ ਨਲਕੇ ਤੋਂ ਪੀਣ ਵਾਲਾ ਪਾਣੀ ਲੈਣ ਲਈ ਇਕ ਮਸਜਿਦ ਦੇ ਬਾਹਰ ਗਿਆ ਤਾਂ ਕੁਝ ਸਥਾਨਕ ਜ਼ਿੰਮੀਦਾਰਾਂ ਨੇ ਉਨ੍ਹਾਂ ਨੂੰ ਕੁੱਟਿਆ। ਡਾਨ ਅਖ਼ਬਾਰ ਇਸ ਦੀ ਜਾਣਕਾਰੀ ਦਿੰਦੇ ਹੋਏ ਹੋਇਆ ਕਿ ਜਦੋਂ ਪਰਿਵਾਰ ਕਪਾਹ ਨੂੰ ਉਤਾਰ ਕੇ ਘਰ ਪਰਤਿਆ ਤਾਂ ਜ਼ਿੰਮੀਦਾਰਾਂ ਨੇ ਉਨ੍ਹਾਂ ਨੂੰ ਆਪਣੇ ਆਊਟਹਾਊਸ ‘ਚ ਬੰਧੀ ਬਣਾ ਲਿਆ ਤੇ ਮਸਜਿਦ ਦੀ ਪਵਿੱਤਰਤਾ ਦਾ ਉਲੰਘਣ ਕਰਨ ਲਈ ਉਨ੍ਹਾਂ ਦਾ ਫਿਰ ਤੋਂ ਸ਼ੋਸ਼ਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਹਮਲਾਵਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਸਥਾਨਕ ਸੰਸਦ ਮੈਂਬਰ ਨਾਲ ਸਬੰਧਿਤ ਸੀ।

Related posts

ਦਿੱਲੀ ਸ਼ਰਾਬ ਨੀਤੀ ਮਾਮਲਾ: ਸੀਬੀਆਈ ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ

On Punjab

ਲਹਿੰਦੇ ਪੰਜਾਬ ਦੀ ਹਕੂਮਤ ਨੇ ਲਾਹੌਰ ਦੇ ਪੁੰਛ ਹਾਊਸ ’ਚ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ

On Punjab

ਜੇਲ੍ਹ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਆਈਵੀਐੱਫ ਪ੍ਰਕਿਰਿਆ ਹੋਈ ਸੰਪੰਨ

On Punjab