PreetNama
ਸਿਹਤ/Health

Health News : ਕੀ ਹੈ Thyroid Eye Disease, ਜਾਣੋ ਇਸਦੇ ਕਾਰਨ, ਲੱਛਣ ਅਤੇ ਬਚਾਅ

ਗਰਦਨ ਦੇ ਹੇਠਲੇ ਹਿੱਸੇ ਵਿਚਕਾਰ ਤਿਤਲੀ ਦੇ ਆਕਾਰ ’ਚ ਥਾਇਰਾਈਡ ਗ੍ਰੰਥੀ ਰਹਿੰਦੀ ਹੈ। ਹਾਲਾਂਕਿ, ਇਹ ਇਕ ਛੋਟਾ ਅੰਗ ਹੈ, ਪਰ ਇਹ ਸਰੀਰ ਦੀ ਕਾਰਜਵਿਧੀ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਥਾਇਰਾਈਡ ਗ੍ਰੰਥੀ ਤੋਂ ਤਿੰਨ ਪ੍ਰਕਾਰ ਦੇ ਹਾਰਮੋਨ ਦਾ ਉਤਸਰਜਨ ਹੁੰਦਾ ਹੈ, ਜੋ ਸਰੀਰ ਦੇ ਵਿਕਾਸ, ਸੈੱਲ ਦੀ ਮੁਰੰਮਤ ਅਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ’ਚ ਸਹਾਇਕ ਹੁੰਦੇ ਹਨ। ਹਾਰਮੋਨ ਦੇ ਉਤਸਰਜਨ ’ਚ ਕਿਸੀ ਪ੍ਰਕਾਰ ਦੇ ਅਸੰਤੁਲਨ ਨਾਲ ਥਕਾਨ, ਬੇ-ਸਮੇਂ ਵਾਲਾਂ ਦਾ ਡਿੱਗਣਾ, ਠੰਡ ਲੱਗਣੀ ਆਦਿ ਚੀਜ਼ਾਂ ਦੀ ਸਮੱਸਿਆ ਹੁੰਦੀ ਹੈ। ਇਹ ਸਾਰੇ ਲੱਛਣ ਥਾਇਰਾਈਡ ਦੇ ਹੁੰਦੇ ਹਨ। ਕੁਝ ਮਾਮਲਿਆਂ ’ਚ ਥਾਇਰਾਈਡ ਨਾਲ ਅੱਖਾਂ ’ਚ ਵੀ ਸਮੱਸਿਆ ਹੁੰਦੀ ਹੈ। ਇਸ ਸਥਿਤੀ ’ਚ ਇਮਿਊਨ ਸਿਸਟਮ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ। ਇਸ ਨਾਲ ਅੱਖਾਂ ’ਚ ਸੋਜ, ਅੱਖਾਂ ਉੱਭਰੀਆਂ ਅਤੇ ਚੌੜੀਆਂ ਦਿਸਣ ਲੱਗਦੀਆਂ ਹਨ। ਇਸ ਸਥਿਤੀ ਨੂੰ ਥਾਇਰਾਈਡ ਨੇਤਰ ਰੋਗ (“54) ਜਾਂ ਆਰਬਿਟੋਪੈਥੀ ਕਿਹਾ ਜਾਂਦਾ ਹੈ। ਆਓ ਇਸਦੇ ਬਾਰੇ ਸਭ ਕੁਝ ਜਾਣਦੇ ਹਾਂ…

ਥਾਇਰਾਈਡ ਨੇਤਰ ਦੇ ਲੱਛਣ

– ਅੱਖਾਂ ਦੇ ਸਫੈਦ ਹਿੱਸੇ ’ਚ ਲਾਲੀ

– ਅੱਖਾਂ ’ਚ ਜਲਣ

– ਦਰਦ ਤੇ ਦਬਾਅ

– ਸੁੱਕੀਆਂ ਅੱਖਾਂ

– ਅੱਖਾਂ ’ਚ ਪਾਣੀ ਆਉਣਾ

– ਦੋਹਰੀ ਦ੍ਰਿਸ਼ਟੀ

– ਸੋਜ

– ਅੱਖਾਂ ਦਾ ਉੱਭਰ ਆਉਣਾ

ਥਾਇਰਾਈਡ ਨੇਤਰ ਦੇ ਕਾਰਨ

ਥਾਇਰਾਈਡ ਦੇ ਮਰੀਜ਼ਾਂ ’ਚ ਥਾਇਰਾਈਡ ਨੇਤਰ ਰੋਗ ਦੀ ਸਮੱਸਿਆ ਆਮ ਗੱਲ ਹੈ। ਇਹ ਇਕ ਪ੍ਰਕਾਰ ਦਾ ਸੰਕ੍ਰਮਣ ਹੁੰਦਾ ਹੈ, ਜੋ ਗ੍ਰੇਵਸ ਡਿਸੀਜ਼ ਦੇ ਮਰੀਜ਼ਾਂ ’ਚ ਦੇਖਿਆ ਜਾਂਦਾ ਹੈ। ਗ੍ਰੇਵਸ ਡਿਸੀਜ਼ ਨਾਲ ਪੀੜਤ ਵਿਅਕਤੀ ਦੇ ਸਰੀਰ ਦੀ ਇਮਿਊਨਿਟੀ ਕਈ ਅਜਿਹੇ ਐਂਟੀਬਾਡੀ ਦਾ ਉਤਪਾਦਨ ਕਰਨ ਲੱਗਦੀ ਹੈ, ਜੋ ਟੀਐੱਸਐੱਚ ਨੂੰ ਵਧਾਉਂਦੀ ਹੈ। ਉਥੇ ਹੀ ਥਾਇਰਾਈਡ ਨੇਤਰ ਦੀ ਬਿਮਾਰੀ ਉਦੋਂ ਹੁੰਦੀ ਹੈ, ਜਦੋਂ ਇਮਿਊਨਿਟੀ ਸਰੀਰ ਦੀਆਂ ਮਾਸਪੇਸ਼ੀਆਂ ’ਤੇ ਹਮਲਾ ਰਪਨ ਲੱਗਦੀ ਹੈ। ਹਾਲਾਂਕਿ, ਇਮਿਊਨ ਸਿਸਟਮ ਦਾ ਮੁੱਖ ਕਾਰਜ ਅੱਖਾਂ ਨੂੰ ਕਿਟਾਣੂਆਂ ਅਤੇ ਪ੍ਰਦੂਸ਼ਣ ਤੋਂ ਸੁਰੱਖਿਅਤ ਰੱਖਣਾ ਹੈ।

ਥਾਇਰਾਈਡ ਨੇਤਰ ਰੋਗ ਤੋਂ ਬਚਾਅ

ਜੇਕਰ ਤੁਸੀਂ ਥਾਇਰਾਈਡ ਨੇਤਰ ਰੋਗ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਨਿਯਮਿਤ ਰੂਪ ਨਾਲ ਡਾਕਟਰ ਕੋਲ ਜਾ ਕੇ ਅੱਖਾਂ ਦੀ ਜਾਂਚ ਕਰਵਾਓ। ਡਾਕਟਰ ਅੱਖਾਂ ਦੀ ਜਾਂਚ ਕਰਕੇ ਸਹੀ ਦਵਾਈ ਲੈਣ ਦੀ ਸਲਾਹ ਦੇਣਗੇ। ਉਥੇ ਹੀ ਅੱਖਾਂ ’ਚ ਗੰਭੀਰ ਸਮੱਸਿਆ ਹੋਣ ’ਤੇ ਆਈ ਡਰਾਪ ਦੇ ਸਕਦੇ ਹਨ। ਧੂੜ੍ਹ ਅਤੇ ਤੇਜ਼ ਪ੍ਰਕਾਸ਼ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰ ਵਰਤੋਂ।

Related posts

ਸੈਕਸ ਲਾਈਫ ਨੂੰ ਬਣਾਓ ਸਾਫਲ, ਇਨ੍ਹਾਂ ਯੋਗਾਸਨਾਂ ਨਾਲ ਵਧਾਓ ਮਰਦਾਨਾ ਤਾਕਤ

On Punjab

ਇਹ ਆਯੁਰਵੈਦਿਕ ਸੁਝਾਅ ਕੋਰੋਨਾ ਨਾਲ ਲੜਨ ‘ਚ ਕਰਨਗੇ ਸਹਾਇਤਾ

On Punjab

ਗਰਭ-ਅਵਸਥਾ ਦੌਰਾਨ ਵੀ ਸੁਰੱਖਿਅਤ ਹੈ ਕੋਵਿਡ ਟੀਕਾਕਰਨ, ਖੋਜਕਰਤਾਵਾਂ ਨੇ ਅਧਿਐਨ ’ਚ ਕੀਤਾ ਦਾਅਵਾ

On Punjab