62.33 F
New York, US
June 16, 2025
PreetNama
ਖੇਡ-ਜਗਤ/Sports News

Tokyo Olympics: ਹਾਕੀ ਕਪਤਾਨ ਮਨਪ੍ਰੀਤ ਦੇਣਗੇ ਪਤਨੀ ਨੂੰ ਰੇਂਜ ਰੋਵਰ, ਮਾਂ ਦੇ ਨਾਲ ਮਰਸੀਡੀਜ਼ ’ਚ ਹਿਮਾਚਲ ਘੁੰਮਣ ਜਾਣਗੇ ਮਨਦੀਪ

ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਸਾਥੀ ਖਿਡਾਰੀ ਮਨਦੀਪ ਸਿੰਘ ਓਲੰਪਿਕ ’ਚ Bronze medal ਜਿੱਤਣ ਦਾ ਜਸ਼ਨ ਘਰਵਾਲਿਆਂ ਲਈ ਨਵੀਆਂ ਕਾਰਾਂ ਦੇ ਨਾਲ ਮਨਾਉਂਗੇ। ਟੋਕੀਓ ਓਲੰਪਿਕ ’ਚ ਜਾਣ ਤੋਂ ਪਹਿਲਾਂ ਕਪਤਾਨ ਮਨਪ੍ਰੀਤ ਨੇ ਪਤਨੀ ਇਲੀ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਓਲੰਪਿਕ ’ਚ ਮੈਡਲ ਜਿੱਤੇ ਤਾਂ ਉਨ੍ਹਾਂ ਨੂੰ ਨਵੀਂ ਰੇਂਜ ਰੋਵਰ ਖਰੀਦ ਕੇ ਦੇਣਗੇ। ਉੱਥੇ ਹੀ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੂੰ ਹੁਣ ਬੇਟੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀਡੀਓ ਕਾਲ ’ਤੇ ਬੇਟੇ ਨਾਲ ਗੱਲ ਕੀਤੀ ਹੈ। ਹੁਣ ਮੈਨੂੰ ਉਸ ਦੇ ਪਰਤਣ ਦਾ ਇੰਤਜ਼ਾਰ ਹੈ। ਮੈਂ ਗਲੇ ’ਚ ਮੈਡਲ ਦੇ ਨਾਲ ਉਸ ਨੂੰ ਆਪਣੇ ਸੀਨੇ ਨਾਲ ਲਗਾਉਣਾ ਚਾਹੁੰਦੀ ਹਾਂ। ਮਨਜੀਤ ਕੌਰ ਨੇ ਕਿਹਾ ਕਿ ਬੇਟੇ ਮਨਪ੍ਰੀਤ ਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਹਨ। ਮੈਡਲ ਦੇ ਨਾਲ ਪਰਤਣ ’ਤੇ ਉਹ ਮਾਂ ਦੇ ਹੱਥ ਦੇ ਬਣੇ ਆਲੂ ਦੇ ਪਰੌਂਠੇ ਖਾਣਗੇ। ਉਸ ਨੂੰ ਦੁੱਧ ਪੀਣਾ ਵੀ ਕਾਫੀ ਪਸੰਦ ਹੈ।

ਵੀਰਵਾਰ ਨੂੰ ਜਲੰਧਰ ’ਚ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਜਲੰਧਰ ਦੇ ਇਕ ਹੋਰ ਖਿਡਾਰੀ ਮਨਦੀਪ ਦੀ ਮਾਂ ਦਵਿੰਦਰ ਪਾਲ ਕੌਰ ਨੇ ਕਿਹਾ ਕਿ ਮਨਦੀਪ ਨੂੰ ਹਿਮਾਚਲ ਦੀਆਂ ਪਹਾੜੀਆਂ ’ਚ ਘੁੰਮਣਾ ਚੰਗਾ ਲਗਦਾ ਹੈ। ਓਲੰਪਿਕ ਤੋਂ ਪਹਿਲਾਂ ਘਰ ’ਚ ਆਪਣੀ ਇਹੀ ਚੰਗਾ ਜ਼ਾਹਿਰ ਕੀਤੀ ਸੀ। ਉਸ ਦੇ ਘਰ ਆਉਣ ’ਤੇ ਅਸੀਂ ਸਾਰੇ ਹਿਮਾਚਲ ਦੀਆਂ ਵਾਦੀਆਂ ’ਚ ਘੁੰਮਣ ਜਾਵਾਂਗੇ। ਘਰਵਾਲੇ ਪਹਿਲਾਂ ਹੀ ਮੈਡਲ ਜਿੱਤਣ ’ਤੇ ਮਨਦੀਪ ਦੇ ਲਈ ਨਵੀਂ ਮਰਸੀਡੀਜ਼ ਖਰੀਦਣ ਦੀ ਗੱਲ ਕਹਿ ਚੁੱਕੇ ਹਨ।

Related posts

IND vs AFG Asia Cup 2022 Live Streaming: ਜਿੱਤ ਦੇ ਨਾਲ ਘਰ ਵਾਪਸ ਆਉਣਾ ਚਾਹੇਗੀ ਟੀਮ ਇੰਡੀਆ , ਜਾਣੋ ਕਦੋਂ ਤੇ ਕਿੱਥੇ ਦੇਖਣਾ ਹੈ ਮੈਚ

On Punjab

Spanish League La Liga : ਬੇਂਜੇਮਾ ਦੇ ਦੋ ਗੋਲਾਂ ਨਾਲ ਜਿੱਤਿਆ ਰੀਅਲ ਮੈਡਿ੍ਡ

On Punjab

Tokyo Paralympics ‘ਚ ਇਤਿਹਾਸ ਬਣਾ ਕੇ ਪਰਤੇ ਖਿਡਾਰੀਆਂ ਨੂੰ ਮਿਲੇ ਪੀਐੱਮ ਮੋਦੀ, ਨਾਲ ਬੈਠ ਕੇ ਕੀਤੀ ਗੱਲਬਾਤ

On Punjab