PreetNama
ਸਮਾਜ/Social

ਚੀਨੀ ਅਦਾਲਤ ਨੇ ਖਾਰਜ ਕੀਤੀ ਕੈਨੇਡਾ ਦੇ ਨਾਗਰਿਕ ਦੀ ਅਪੀਲ, ਡਰੱਗ ਮਾਮਲੇ ’ਚ ਮਿਲੀ ਮੌਤ ਦੀ ਸਜ਼ਾ

ਚੀਨ ਦੀ ਇਕ ਅਦਾਲਤ ਨੇ ਡਰੱਗ ਮਾਮਲੇ ’ਚ ਮੰਗਲਵਾਰ ਨੂੰ ਇਕ ਕੈਨੇਡਾ ਦੇ ਨਾਗਰਿਕ ਦੀ ਅਪੀਲ ਖਾਰਜ ਕਰ ਦਿੱਤੀ, ਜਿਸ ’ਚ ਸਜ਼ਾ ਨੂੰ ਵਧਾ ਕੇ ਮੌਤ ਦੀ ਸਜ਼ਾ ਕਰ ਦਿੱਤਾ ਗਿਆ ਹੈ। ਮਾਮਲੇ ਨੂੰ ਲੈ ਕੇ ਬੀਜਿੰਗ ਤਕਨੀਕੀ ਦਿੱਗਜ ਹੁਆਵੇਈ ਦੇ ਹਿਰਾਸਤ ’ਚ ਲਏ ਗਏ ਕਾਰਜਕਾਰੀ ਨੂੰ ਰਿਹਾ ਕਰਨ ਲਈ ਕੈਨੇਡਾ ’ਤੇ ਦਬਾਅ ਬਣਾਉਣ ਦੀ ਕੋਸ਼ਿਸ ਕਰ ਰਿਹਾ ਹੈ।

Robert Schellenberg ਨੂੰ ਨਵੰਬਰ 2018 ’ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਜਨਵਰੀ 2019 ’ਚ ਵੈਂਕੂਵਰ ’ਚ Huawei Technologies Limited ਦੇ ਮੁਖੀ ਵਿੱਤੀ ਅਧਿਕਾਰੀ ਦੀ ਗਿ੍ਰਫਤਾਰੀ ਤੋਂ ਬਾਅਦ ਉਸ ਦੀ ਸਜ਼ਾ ਨੂੰ ਅਚਾਨਕ ਵਧਾ ਕੇ ਮੌਤ ਦੀ ਸਜ਼ਾ ’ਚ ਬਦਲ ਦਿੱਤਾ ਗਿਆ। Meng wenzhou ਨੂੰ ਈਰਾਨ ਦੇ ਨਾਲ ਸੰਭਾਵਿਤ ਸੌਦੇ ਨਾਲ ਸਬੰਧਿਤ ਅਮਰੀਕੀ ਦੋਸ਼ਾਂ ’ਚ ਹਿਰਾਸਤ ’ਚ ਲਿਆ ਗਿਆ ਸੀ।

Related posts

US : ਰਾਸ਼ਟਰਪਤੀ ਬਣਦੇ ਹੀ ਐਕਸ਼ਨ ਮੋਡ ‘ਚ ਜੋਅ ਬਾਇਡਨ, ਮੁਸਲਿਮ ਟ੍ਰੈਵਲ ਬੈਨ ਤੋਂ WHO ਤਕ ਲਏ ਇਹ ਵੱਡੇ ਫ਼ੈਸਲੇ

On Punjab

Google ਮੁਲਾਜ਼ਮ ਸੁਣਦੇ ਤੁਹਾਡੀਆਂ ਪ੍ਰਾਈਵੇਟ ਗੱਲਾਂ !

On Punjab

ਭਾਲੂ ਨੇ ਸੈਲਫੀ ਲੈ ਰਹੀ ਕੁੜੀ ਨਾਲ ਕੀਤਾ ਕੁਝ ਅਜਿਹਾ, ਜਿਸ ਨਾਲ ਮੱਚ ਗਈ ਸਨਸਨੀ, ਦੇਖੋ ਹੈਰਾਨ ਕਰਨ ਵਾਲਾ ਵੀਡੀਓ

On Punjab