56.55 F
New York, US
October 29, 2026
PreetNama
ਰਾਜਨੀਤੀ/Politics

ਲੱਦਾਖ ’ਚ 750 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਜਾਵੇਗੀ ਸੈਂਟਰਲ ਯੂਨੀਵਰਸਿਟੀ, ਮੋਦੀ ਸਰਕਾਰ ਨੇ ਦਿੱਤੀ ਮਨਜ਼ੂਰੀ

ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰੀ ਮੰਤਰੀਮੰਡਲ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ’ਚ 750 ਕਰੋੜ ਦੀ ਲਾਗਤ ਨਾਲ ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਇਹ ਯੂਨੀਵਰਸਿਟੀ ਉੱਥੇ ਹੋਰ ਸਿੱਖਿਆ ਸੰਸਥਾਵਾਂ ਲਈ ਵੀ ਇਕ ਮਾਡਲ ਦਾ ਕੰਮ ਕਰੇਗੀ। ਇਸ ਫ਼ੈਸਲੇ ਦਾ ਲਾਭ ਸਥਾਨਕ ਨੌਜਵਾਨਾਂ ਨੂੰ ਮਿਲੇਗੀ। ਯੂਨੀਵਰਸਿਟੀ ਦੇ ਅੰਤਰਗਤ ਲੇਹ, ਕਾਰਗਿਲ, ਲੱਦਾਖ ਦੇ ਇਲਾਕੇ ਆਉਣਗੇ।

ਉਨ੍ਹਾਂ ਨੇ ਕਿਹਾ ਕਿ Integrated Multipurpose Corporation ਦੀ ਸਥਾਪਨਾ ਦਾ ਫ਼ੈਸਲਾ ਲਿਆ ਗਿਆ ਹੈ। ਇਹ ਕਾਰਪੋਰੇਸ਼ਨ ਲੱਦਾਖ ’ਚ ਸੈਲਾਨੀਆਂ, ਉਦਯੋਗ, ਵਪਾਰ ਦੇ ਵਿਕਾਸ ਤੇ ਸਥਾਨਕ ਉਤਪਾਦਾਂ ਦੀ ਮਾਰਕੀਟਿੰਗ ਜਿਹੇ ਮਹੱਤਵਪੂਰਨ ਕੰਮਾਂ ਤੇ infrastructure ਨਿਰਮਾਣ ’ਚ ਕਰੇਗਾ। ਅਨੁਰਾਗ ਠਾਕੁਰ ਨੇ ਦੱਸਿਆ ਕਿ ਇਸ ਦੀ ਸਥਾਪਨਾ ਨਾਲ ਲੱਦਾਖ ’ਚ ਵਿਕਾਸ ਤੇਜ਼ੀ ਨਾਲ ਹੋ ਸਕੇਗੀ। ਇਸ ਨੂੰ ਕਪਨੀ ਐਕਟ ਦੇ ਤਹਿਤ ਲਿਆ ਗਿਆ ਹੈ, ਕਾਰਪੋਰੇਸ਼ਨ ਦੇ ਕੋਲ 25 ਕਰੋੜ ਰੁਪਏ ਤਕ ਦਾ ਬਜਟ ਹੋਵੇਗਾ।

Related posts

ਰਾਕੇਸ਼ ਰੌਸ਼ਨ ਨੇ ਹਮਲੇ ਨੂੰ ਦੱਸਿਆ ‘ਬੁਰਾ ਸੁਫ਼ਨਾ’

On Punjab

ਜੈਕਲੀਨ ਫਰਨਾਂਡੇਜ਼ ਨੂੰ ਸੁਪਰੀਮ ਕੋਰਟ ਤੋਂ ਝਟਕਾ; ਸੁਕੇਸ਼ ਚੰਦਰਸ਼ੇਖਰ 200 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪਟੀਸ਼ਨ ਖਾਰਜ

On Punjab

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਅਲਰਟ ਮੋਡ ‘ਚ ਕੇਂਦਰ, ਪੀਐੱਮ ਨਰਿੰਦਰ ਮੋਦੀ 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

On Punjab