59.23 F
New York, US
May 16, 2024
PreetNama
ਸਮਾਜ/Social

ਪਾਕਿਸਤਾਨ ਨੇ ਮੰਨਿਆ, ਤਾਲਿਬਾਨ ਅੱਤਵਾਦੀਆਂ ਦਾ ਕਰਵਾਉਂਦੇ ਹਨ ਇਲਾਜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ ਪਨਾਹ

ਲੰਬੇ ਸਮੇਂ ਤਕ ਆਪਣੇ ਇੱਥੇ ਤਾਲਿਬਾਨ ਦੀ ਮੌਜੂਦਗੀ ਤੋਂ ਇਨਕਾਰ ਕਰਨ ਵਾਲੇ ਪਾਕਿਸਤਾਨ ਨੇ ਆਖ਼ਰਕਾਰ ਮੰਨ ਲਿਆ ਹੈ ਕਿ ਉਹ ਇਸ ਸੰਗਠਨ ਦੇ ਅੱਤਵਾਦੀਆਂ ਨੂੰ ਇਲਾਜ ਮੁਹਈਆ ਕਰਵਾਉਂਦਾ ਹੈ। ਉਸ ਨੇ ਇਹ ਵੀ ਮੰਨਿਆ ਕਿ ਤਾਲਿਬਾਨ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਪਨਾਹ ਵੀ ਦਿੱਤੀ ਜਾਂਦੀ ਹੈ।

ਪਾਕਿਸਤਾਨ ਦੇ ਗ੍ਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਦਾ ਇਹ ਮੰਨਣਾ ਇਕ ਸਥਾਨਕ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ ‘ਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਹ ਮੰਨਿਆ ਕਿ ਰਾਜਧਾਨੀ ਇਸਲਾਮਾਬਾਦ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਤਾਲਿਬਾਨ ਅੱਤਵਾਦੀਆਂ ਦੇ ਪਰਿਵਾਰ ਰਹਿੰਦੇ ਹਨ। ਇਸ ਅੱਤਵਾਦੀ ਸੰਗਠਨ ਦੇ ਕਈ ਮੈਂਬਰਾਂ ਨੇ ਸਥਾਨਕ ਹਸਪਤਾਲਾਂ ‘ਚ ਆਪਣਾ ਇਲਾਜ ਵੀ ਕਰਵਾਇਆ ਹੈ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਾਫਿਜ਼ ਚੌਧਰੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਪੰਜ ਹਜ਼ਾਰ ਤੋਂ ਵੱਧ ਅੱਤਵਾਦੀ ਅਫ਼ਗਾਨਿਸਤਾਨ ‘ਚ ਮੌਜੂਦ ਹਨ। ਇਕ ਦਿਨ ਪਹਿਲਾਂ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਇੱਥੇ ਟੀਟੀਪੀ ਦਾ ਕੋਈ ਅਤਵਾਦੀ ਨਹੀਂ ਹੈ।

ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਕ, ਅਫ਼ਨ। ਤਖਾਰ, ਬਾਲਖ, ਬਦਗੀਸ਼, ਬਾਗਲਾਨ, ਨਾਂਗਰਹਰ, ਲਗਮਾਨ, ਜੋਜਾਨ, ਸਮੰਗਾਨ ਤੇ ਕਪਿਸਾ, ਹੇਰਾਤ ਗੋਰ ਤੇ ਕੁੰਦੁਜ ਸੂਬਿਆਂ ‘ਚ ਅਜੇ ਤਕ ਸੈਂਕੜੇ ਲੋਕ ਸਰਕਾਰੀ ਬਲਾਂ ਦੇ ਸਮਰਥਨ ‘ਚ ਹਥਿਆਰ ਚੁੱਕ ਰਹੇ ਹਨ।

ਤਾਲਿਬਾਨ ਨੇ 100 ਦੁਕਾਨਾਂ, 20 ਘਰਾਂ ‘ਚ ਅੱਗ ਲਗਾਈ

ਆਈਏਐੱਨਐੱਸ ਮੁਤਾਬਕ ਤਾਲਿਬਾਨ, ਅੱਤਵਾਦੀਆਂ ਨੇ ਉੱਤਰੀ ਅਫ਼ਗਾਨਿਸਤਾਨ ਦੇ ਫਰਯਾਬ ਸੂਬੇ ‘ਚ ਅੰਦਖੋਏ ਜ਼ਿਲ੍ਹੇ ‘ਚ 100 ਦੁਕਾਨਾਂ ਤੇ 20 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਰਕਾਰੀ ਬਲਾਂ ਤੇ ਤਾਲਿਬਾਨ ਵਿਚਕਾਰ ਬੀਤੀ 23 ਜੂਨ ਤੋਂ ਜੰਗ ਸ਼ੁਰੂ ਹੋਈ ਸੀ ਤੇ ਅਗਲੇ ਦਿਨ ਅੱਤਵਾਦੀਆਂ ਨੇ ਇਸ ਜ਼ਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ। ਪਰ ਅਫ਼ਗਾਨ ਬਲਾਂ ਦੀ ਜਵਾਬੀ ਕਾਰਵਾਈ ਕਾਰਨ 25 ਜੂਨ ਨੂੰ ਅੱਤਵਾਦੀ ਇਸ ਜ਼ਿਲ੍ਹੇ ਤੋਂ ਭੱਜ ਗਏ।

ਇਮਰਾਨ ਨੇ ਦਿੱਤੀ ਅਫ਼ਗਾਨ ਸਰਹੱਦ ਸੀਲ ਕਰਨ ਦੀ ਧਮਕੀ

ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇਕਰ ਤਾਲਿਬਾਨ ਨੇ ਅਫ਼ਗਾਨਿਸਤਾਨ ‘ਚ ਸੱਤਾ ‘ਤੇ ਜਬਰੀ ਕਬਜ਼ਾ ਕੀਤਾ ਤਾਂ ਪਾਕਿਸਤਾਨ ਆਪਣੀ ਸਰਹੱਦ ਸੀਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਲਿਬਾਨ ‘ਤੇ ਅਫ਼ਗਾਨ ਸਰਕਾਰ ਨਾਲ ਸਮਝੌਤੇ ‘ਚ ਸ਼ਾਮਲ ਹੋਣ ਦਾ ਦਬਾਅ ਬਣਾਉਣ ਦਾ ਹਰ ਸੰਭਵ ਯਤਨ ਕਰੇਗਾ।

Related posts

Rishi Sunak: ਹੱਥ ‘ਚ ਕਲਾਵਾ ਤੇ 10 ਡਾਊਨਿੰਗ ਸਟ੍ਰੀਟ ਚ ਦਾਖਲਾ, ਪਹਿਲੇ ਭਾਸ਼ਣ ‘ਚ ਕੁਝ ਇਸ ਤਰ੍ਹਾਂ ਨਜ਼ਰ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ

On Punjab

Photos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰ

On Punjab

ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾ

On Punjab