60.15 F
New York, US
May 16, 2024
PreetNama
ਖਾਸ-ਖਬਰਾਂ/Important News

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਦੇਖ ਕੇ ਨਿਕਲ ਪਏ ਨਾਗਰਿਕਾਂ ਦੀਆਂ ਅੱਖਾਂ ‘ਚੋਂ ਹੰਝੂ, ਜਾਣੋ- ਕਿਉਂ

ਉੱਤਰ ਕੋਰੀਆ ਦੇ ਤਾਨਾਸ਼ਾਹ ਕੀ ਪਤਲੇ ਹੋ ਗਏ ਹਨ। ਇਸ ਸਵਾਲ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਹਨ। ਮਾਹਰ ਉਨ੍ਹਾਂ ਦੀ ਪੁਰਾਣੀ ਤੇ ਤਾਜ਼ਾ ਤਸਵੀਰਾਂ ਦੇ ਆਧਾਰ ‘ਤੇ ਕਹਿ ਰਹੇ ਹਨ ਕਿ ਕਿਮ ਜੋਂਗ ਓਨ ਦਾ ਵਜ਼ਨ ਘੱਟ ਹੋਇਆ ਹੈ। ਪਿਛਲੇ ਦਿਨੀਂ ਪਾਰਟੀ ਦੀ ਬੈਠਕ ਦੌਰਾਨ ਉਨ੍ਹਾਂ ਦੀ ਜੋ ਤਸਵੀਰ ਸਾਹਮਣੇ ਆਈ ਸੀ ਉਸ ਦੇ ਆਧਾਰ ‘ਤੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਕਲਾਈ ਪਹਿਲਾਂ ਨਾਲੋਂ ਘੱਟ ਮੋਟੀ ਦਿਖਾਈ ਦਿੱਤੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕਿਮ ਦਾ ਵਜ਼ਨ ਘੱਟ ਹੋਇਆ ਹੈ।ਖ਼ਬਰਾਂ ‘ਚ ਇੱਥੇ ਤਕ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਵਜ਼ਨ ਘੱਟ ਹੋਣਾ ਕਿਸੇ ਬਿਮਾਰੀ ਦਾ ਕਾਰਨ ਹੈ ਜਾਂ ਫਿਰ ਉਹ ਖ਼ੁਦ ਚਾਹੁੰਦੇ ਹਨ ਕਿ ਅਜਿਹਾ ਹੋਵੇ।

ਸਮਾਚਾਰ ਏਜੰਸੀ ਰਾਇਟਰਜ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਚਾਨਕ ਵਜ਼ਨ ਘੱਟ ਹੋਣ ਨਾਲ ਉੱਤਰ ਕੋਰੀਆ ਦੇ ਲੋਕਾਂ ਨੂੰ ਚਿੰਤਾ ਹੋਣ ਲੱਗੀ ਹੈ। ਇਸ ‘ਚ ਪਿਓਂਗਯੋਗ ਦੇ ਇਕ ਨਾਗਰਿਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਹ ਖ਼ਬਰ ਸਾਰੇ ਨਾਗਰਿਕਾਂ ਲਈ ਦਿਲ ਤੋੜਨ ਵਾਲੀ ਹੈ। ਇਸ ਨਾਗਰਿਕ ਦਾ ਕਹਿਣਾ ਹੈ ਕਿ ਕਿਮ ਨੂੰ ਦੇਖ ਕੇ ਨਾ ਸਿਰਫ਼ ਉਸ ਦੀ ਬਲਕਿ ਜਿਨ੍ਹਾਂ ਨੇ ਵੀ ਉਨ੍ਹਾਂ ਨੂੰ ਦੇਖਿਆ ਤਾਂ ਉਹ ਰੋ ਪਏ। ਸ਼ੁੱਕਰਵਾਰ ਨੂੰ ਪ੍ਰਸਾਰਿਤ ਕੀਤੇ ਗਏ ਇਕ ਇੰਟਰਵਿਊ ਦੌਰਾਨ ਇਸ ਨਾਗਰਿਕ ਨੇ ਇਹ ਗੱਲ ਕਹੀ ਸੀ। ਹਾਲਾਂਕਿ ਰਾਇਟਰਜ਼ ਦਾ ਕਹਿਣਾ ਹੈ ਕਿ ਉਹ ਇਸ ਫੁਟੇਜ ਦੀ ਪੁਸ਼ਟੀ ਨਹੀਂ ਕਰਦੇ ਹਨ।

ਉੱਤਰ ਕੋਰੀਆ ਦੇ ਤਾਨਾਸ਼ਾਹ ‘ਤੇ ਬੇਹੱਦ ਘੱਟ ਹੀ ਪਬਲਕਿ ਕੁਮੈਂਟ ਦਿਖਾਈ ਦਿੰਦੇ ਹਨ ਪਰ ਮਾਹਰਾਂ ਵੱਲੋਂ ਕਿਮ ਦੀ ਫੋਟੋ ਦਾ ਆਂਕਲਨ ਤੇ ਵਿਸ਼ੇਲਸ਼ਣ ਕਰਨ ਤੋਂ ਬਾਅਦ ਲੋਕ ਵੀ ਇਸ ‘ਤੇ ਕੁਮੈਂਟ ਕਰਨ ਲੱਗੇ ਹਨ। ਹਾਲਾਂਕਿ ਬ੍ਰਾਡਕਾਸਟਰ ਨੇ ਕਿਮ ਦੇ ਘੱਟ ਹੁੰਦੇ ਵਜ਼ਨ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕਿਮ ਜੋਂਗ ਓਨ ਦੇ ਵਜ਼ਨ ਨੂੰ ਲੈ ਕੇ ਜੂਨ ਦੀ ਸ਼ੁਰੂਆਤ ‘ਚ ਹੀ ਚਰਚਾ ਹੋ ਗਈ ਸੀ।

Related posts

ਸਿੱਖ ਦੇ ‘Free Meal Service’ ਟਰੱਕ ਨੇ ਜਿੱਤਿਆ ਅਮਰੀਕੀਆਂ ਦਾ ਦਿਲ

On Punjab

ਮੋਦੀ ਬਣੇ NDA ਸੰਸਦੀ ਦਲ ਦੇ ਲੀਡਰ, ਬਾਦਲ ਦੇ ਚਰਨ ਛੋਹ ਲਿਆ ਆਸ਼ੀਰਵਾਦ

On Punjab

Rajnath Singh News: ਰਾਜਨਾਥ ਸਿੰਘ ਨੇ ਕਿਹਾ- ਚੰਨੀ ਕਹਿੰਦੇ ਹਨ ਕਿ ਭਈਏ ਪੰਜਾਬ ਨਹੀਂ ਆਉਣਗੇ, ਵੰਡ ਕੇ ਸੱਤਾ ਹਥਿਆਉਣਾ ਕਾਂਗਰਸ ਦੀ ਨੀਤੀ

On Punjab