59.32 F
New York, US
March 16, 2026
PreetNama
ਸਿਹਤ/Health

ਕਿਰਦਾਰ ਨੂੰ ਉੱਚਾ ਕਰਦਾ ਹੈ ਮਿੱਠਾ ਬੋਲਣਾ

ਭਾਵੇਂ ਕਿ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜ਼ਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸੱਚਾਈ ਹੈ ਕਿ ਜਦੋਂ ਇਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਸਾਂਝ ਪੈਂਦੀ ਹੈ ਤਾਂ ਸਭ ਤੋਂ ਪਹਿਲਾ ਪ੍ਰਭਾਵ ਸਾਡੀ ਬੋਲ ਬਾਣੀ ਤੋਂ ਪੈਂਦਾ ਹੈ। ਸਾਡੇ ਵੱਲੋਂ ਬੋਲੇ ਜਾ ਰਹੇ ਲਫ਼ਜ਼ਾਂ ਅਤੇ ਸਾਡੇ ਲਹਿਜੇ ਤੋਂ ਸਾਡੇ ਸਾਰੇ ਕਿਰਦਾਰ ਦਾ ਅੰਦਾਜ਼ਾ ਝੱਟ ਹੀ ਲੱਗ ਜਾਂਦਾ ਹੈ। ਜੇਕਰ ਸਾਡੇ ਬੋਲ ਸਹੀ ਵੀ ਹਨ ਪਰ ਲਹਿਜੇ ਵਿਚ ਮਿਠਾਸ ਨਹੀਂ ਤਾਂ ਅਸੀਂ ਉਹ ਪ੍ਰਭਾਵ ਦੂਜੇ ਵਿਅਕਤੀ ਉੱਤੇ ਨਹੀਂ ਪਾ ਸਕਦੇ ਜੋ ਨਿਮਰਤਾ ਸਹਿਤ ਗੱਲ ਕਰਨ ਵਾਲਾ, ਥੋੜ੍ਹੇ ਸ਼ਬਦਾਂ ਵਿਚ ਆਪਣੀ ਗੱਲ ਸਮਝਾਉਣ ਵਾਲਾ ਅਤੇ ਮਿੱਠਾ ਬੋਲਣ ਵਾਲਾ ਵਿਅਕਤੀ ਪਾ ਸਕਦਾ ਹੈ।

ਸਾਡੇ ਜੀਵਨ ਵਿਚ ਸ਼ੁਭ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਨ੍ਹਾਂ ਗੁਣਾਂ ਵਿੱਚੋਂ ਹੀ ਅਹਿਮ ਗੁਣ ਹੈ ਸਾਡੇ ਬੋਲਾਂ ਦੀ ਮਿਠਾਸ ਭਾਵ ਮਿੱਠਾ ਬੋਲਣਾ। ਜੋ ਸਾਡੇ ਕਿਰਦਾਰ ਨੂੰ ਹੋਰ ਵੀ ਉੱਚਾ ਕਰਦਾ ਹੈ। ਸਾਡੀ ਬੋਲਬਾਣੀ ਤੋਂ ਹੀ ਸਾਡੇ ਖਾਨਦਾਨ, ਸਾਡੀ ਵਿਰਾਸਤ ਅਤੇ ਸੱਭਿਆਚਾਰ ਦੀ ਪਛਾਣ ਹੁੰਦੀ ਹੈ। ਇੱਥੋਂ ਤਕ ਕਿ ਗੁਰਬਾਣੀ ਵਿਚ ਵੀ ਮਨੁੱਖ ਨੂੰ ਮਿੱਠਾ ਬੋਲਣ ਦੀ ਤਾਕੀਦ ਕਰਦਿਆਂ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ : ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਅਤੇ ਨਾਲ ਹੀ ਸਮਝਾਉਂਦੇ ਹਨ ਕਿ ਕਿਸੇ ਨੂੰ ਉੱਚਾ ਜਾਂ ਫਿਕਾ ਬੋਲ ਨਹੀਂ ਬੋਲਣਾ ਚਾਹੀਦਾ, ‘ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥’ ਭਾਵ ਜੋ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਜਿਸ ਕਰਕੇ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੱੁਖਾ ਬੋਲਣ ਵਾਲਾ ਮਨੁੱਖ ਲੋਕਾਂ ਵਿਚ ਵੀ ਰੁੱਖਾ ਅਖਵਾਉਂਦਾ ਹੈ ਅਤੇ ਫਿਰ ਲੋਕ ਵੀ ਉਸਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।

ਪਰ ਯਾਦ ਰਹੇ ਕੇਵਲ ਲੋਕ ਵਿਖਾਵੇ ਖ਼ਾਤਰ ਝੂਠੀ ਨਿਮਰਤਾ ਧਾਰਨ ਕਰਨੀ ਜਾਂ ਮਿੱਠਾ ਬੋਲਣਾ ਵੀ ਇਕ ਅਪਰਾਧ ਦੀ ਤਰ੍ਹਾਂ ਹੈ। ਅਜਿਹੇ ਲੋਕਾਂ ਵਾਸਤੇ ਹੀ ਲੋਕ ਕਹਾਵਤ ਹੈ, ‘ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।’ ਇਸ ਲਈ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੰਸਾਰ ਵਿਚ ਸਮੂਹ ਜਾਤੀਆਂ ਵਿੱਚੋਂ ਮਨੁੱਖਾ ਜਾਤੀ ਹੀ ਅਜਿਹੀ ਹੈ ਜਿਸ ਕੋਲ ਸ਼ਬਦ ਭੰਡਾਰ ਹੋਣ ਦੇ ਨਾਲ ਪਰਮਾਤਮਾ ਵੱਲੋਂ ਬੋਲੀ/ਬਾਣੀ ਬਖਸ਼ਿਸ਼ ਕੀਤੀ ਹੈ, ਜਿਸ ਨਾਲ ਉਹ ਇਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦਾ ਹੈ। ਗੁਰਬਾਣੀ ਸਮਝਾਉਂਦੀ ਹੈ ਕਿ, ‘ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥’ ਇਸ ਲਈ ਕੋਸ਼ਿਸ਼ ਕਰੀਏ ਕਿ ਜਦ ਵੀ ਬੋਲੀਏ, ਜਿੱਥੇ ਵੀ ਬੋਲੀਅੇ, ਜਿਸ ਵੀ ਹਾਲਤ ਵਿਚ ਬੋਲੀਐ, ਭਲਾ ਬੋਲੀਏ, ਚੰਗਾ ਬੋਲੀਏ ਅਤੇ ਮਿੱਠਾ ਬੋਲੀਏ।

Related posts

Black Fungus Treatment: ਬਲੈਕ ਫੰਗਸ ਦੇ ਇਲਾਜ ਲਈ Amphotericin-B ਦੀ ਉਪਲਬਧਤਾ ਵਧਾਏਗੀ ਭਾਰਤ ਸਰਕਾਰ

On Punjab

ਲੋਕਾਂ ਦੀ ਉਮੀਦ ‘ਤੇ ਫਿਰਿਆ ਪਾਣੀ, ਗਰਮੀ ਨਾਲ ਨਹੀਂ ਘਟੇਗਾ ਕੋਰੋਨਾ….!

On Punjab

Baldness: ਗੰਜੇਪਨ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਓ ਇਹ ਉਪਾਅ

On Punjab