17.2 F
New York, US
January 25, 2026
PreetNama
ਖਾਸ-ਖਬਰਾਂ/Important News

ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀ 17 ਸਤੰਬਰ ਤਕ ਵਧਾਈ, ਦੇਸ਼ ਤੋ ਬਾਹਰ ਜਾਣ ਲਈ ਲੈਣੀ ਪਵੇਗੀ ਇਜਾਜ਼ਤ

ਆਸਟ੍ਰੇਲੀਆ ਦੇ ਨਾਗਰਿਕਾਂ ਤੇ ਸਥਾਈ ਵਸਨੀਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਸਟ੍ਰੇਲੀਆ ਯਾਤਰਾ ਤੇ ਲੱਗੀ ਪਾਬੰਦੀ ਨੂੰ ਤਿੰਨ ਮਹੀਨਿਆਂ ਲਈ ਵਧਾਉਣ ਜਾ ਰਹੀ ਹੈ। ਇਸ ਤਹਿਤ ਹਵਾਈ ਅੰਤਰਰਾਸ਼ਟਰੀ ਯਾਤਰਾ ਅਤੇ ਕਰੂਜ਼ ਸਮੁੰਦਰੀ ਜਹਾਜ਼ ਯਾਤਰਾ ਦੀ ਪਾਬੰਦੀ ਵਿਚ ਵਾਧਾ ਕਰ ਦਿਤਾ ਗਿਆ ਹੈ। ਇਹ ਪਾਬੰਦੀ ਪਹਿਲਾਂ 17 ਜੂਨ 2021 ਤਕ ਸੀ ਪਰ ਹੁਣ ਇਸ ਵਿਚ 17 ਸਤੰਬਰ 2021 ਤਕ ਵਾਧਾ ਕਰ ਦਿਤਾ ਗਿਆ ਹੈ ਜਿਸ ਦੇ ਚਲਦਿਆਂ ਨਾਗਰਿਕਾਂ ਤੇ ਸਥਾਈ ਨਾਗਰਿਕਾਂ ਬਿਨਾਂ ਕਿਸੇ ਨੂੰ ਵੀ ਦੇਸ਼ ਅੰਦਰ ਆਉਣ ਦੀ ਆਗਿਆ ਨਹੀਂ ਹੋਵੇਗੀ ਤੇ ਕੋਈ ਨਾਗਰਿਕ ਬਿਨਾਂ ਕਾਰਨ ਦੱਸੇ ਦੇਸ਼ ਨਹੀਂ ਛੱਡ ਸਕੇਗਾ ਅਤੇ ਇਸਦੇ ਲਈ ਇਜਾਜ਼ਤ ਲੈਣੀ ਪਵੇਗੀ। ਸਿਹਤ ਮੰਤਰੀ ਗਰੇਟ ਹੰਟ ਮੁਤਾਬਿਕ “ਬਾਇੳ ਸਕਿਊਰਿਟੀ ਐੈਕਟ 2015” ਦੇ ਤਹਿਤ ਇਹ ਪਾਬੰਦੀ ਸਤੰਬਰ 2017 ਤਕ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਬੰਦ ਹੋਏ ਡੇਢ ਸਾਲ ਦਾ ਸਮਾਂ ਹੋ ਜਾਵੇਗਾ ਅਤੇ ਵੱਖ-ਵੱਖ ਦੇਸ਼ਾਂ ਵਿਚ ਫਸੇ ਹਜ਼ਾਰਾਂ ਅਸਥਾਈ ਵੀਜ਼ਾ ਧਾਰਕ, ਕਾਮੇ ਤੇ ਵਿਦਿਆਰਥੀ ਇਸ ਪਾਬੰਦੀ ਦੇ ਕਾਰਨ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ।ਇਹ ਨਿਰਣਾ ਵੀ ਭਾਰਤ ਵਿਚ ਹੋਏ ਕੋਰੋਨਾ ਕੇਸਾਂ ਦੇ ਨਿਰਤੰਰ ਵਾਧੇ ਦੇ ਚਲਦਿਆਂ ਲਿਆ ਗਿਆ ਹੈ। ਇਸ ਪਾਬੰਦੀ ਦੇ ਚਲਦਿਆਂ ਬਹੁਤ ਸਾਰੇ ਭਾਰਤੀ ਆਸਟ੍ਰੇਲੀਆਈ ਨਾਗਰਿਕਾਂ ਲਈ ਇਹ ਪਾਬੰਦੀ ਇਕ ਕੰਧ ਬਣ ਗਈ ਤੇ ਉਹ ਇਹੋ ਜਿਹੇ ਨਾਜ਼ੁਕ ਹਾਲਾਤਾਂ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਹਨ ਤੇ ਕਈ ਪਰਿਵਾਰਾਂ ਦੇ ਮੈਂਬਰ ਤੁਰ ਜਾਣ ਤੇ ਉਹ ਆਖਰੀ ਰਸਮਾਂ ਵਿੱਚ ਵੀ ਪਹੰਚ ਨਹੀਂ ਪਾ ਰਹੇ ਹਨ।

Related posts

ਬਿ੍ਟਿਸ਼ ਮਹਾਰਾਣੀ ਨਾਲ ਜੁੜੀ ਇਕ ਵਿਵਾਦਤ ਦਸਤਾਵੇਜ਼ੀ ਯੂਟਿਊਬ ‘ਤੇ ਲੀਕ

On Punjab

ਬਰਤਾਨੀਆ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਖ਼ਾਲਿਸਤਾਨੀਆਂ ਦੀ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ

On Punjab

ਬੰਬ ਧਮਾਕੇ ਨਾਲ ਕੰਬੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ, ਕਾਰਜਕਾਰੀ ਰੱਖਿਆ ਮੰਤਰੀ ਦੇ ਘਰ ਨੇਡ਼ੇ ਹੋਇਆ ਧਮਾਕਾ

On Punjab