PreetNama
ਸਿਹਤ/Health

COVID-19 : ਪਾਬੰਦੀਆਂ ‘ਚ ਛੋਟਾਂ ਨਾਲ ਸਤੰਬਰ ਤੋਂ ਆਮ ਵਰਗੀ ਹੋ ਜਾਵੇਗੀ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਜ਼ਿੰਦਗੀ

 ਬ੍ਰਿਟਿਸ਼ ਕੋਲੰਬੀਆ ‘ਚ
ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਵਿੱਚ ਕੁਝ ਢਿੱਲ ਦੇ ਐਲਾਨ ਨਾਲ ਸਥਾਨਕ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੀਮੀਅਰ ਜੌਨ ਹੌਰਗਨ ਨੇ ਦੱਸਿਆ ਕਿ ਪਾਬੰਦੀਆਂ ਨੂੰ 7 ਸਤੰਬਰ ਤਕ ਚਾਰ ਪੜਾਵਾਂ ‘ਚ ਖ਼ਤਮ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਰੋਜ਼ਾਨਾ ਜ਼ਿੰਦਗੀ ਦੀ ਰਫ਼ਤਾਰ ਆਮ ਵਾਂਗ ਬਹਾਲ ਹੋ ਸਕੇਗੀ।

 

           ਪਾਬੰਦੀਆਂ ਵਿਚ ਦਿੱਤੀ ਛੋਟ ਦਾ ਪਹਿਲਾ ਪੜਾਅ 25 ਮਈ ਤੋਂ ਲਾਗੂ ਸਮਝਿਆ ਜਾਵੇਗਾ ਜਿਸ ਦੌਰਾਨ ਘਰੇਲੂ ਨਿਜੀ ਇਕੱਠ ਲਈ ਵੱਧ ਤੋਂ ਵੱਧ ਪੰਜ ਮਹਿਮਾਨ ਜਾਂ ਇੱਕ ਘਰ ਦੇ ਮੈਂਬਰਾਂ ਦੀ ਹਾਜ਼ਰੀ ਦੀ ਆਗਿਆ ਹੈ ਜਦਕਿ ਘਰ ਤੋਂ ਬਾਹਰ ਕਿਸੇ ਵੀ ਜਗਾ ‘ਤੇ ਵੱਧ ਤੋਂ ਵੱਧ 10 ਲੋਕਾਂ ਨੂੰ ਇਕੱਠਿਆਂ ਵਿਚਰਨ ਦੀ ਮਨਜ਼ੂਰੀ ਹੈ। ਕੋਵਿਡ ਨਿਯਮਾਂ ਤਹਿਤ ਸਾਵਧਾਨੀ ਵਰਤਦਿਆਂ ਇਹ ਗਿਣਤੀ 50 ਵਿਅਕਤੀਆਂ ਤਕ ਹੋ ਸਕੇਗੀ ਅਤੇ 6 ਜਣਿਆਂ ਨੂੰ ਰੈਸਟੋਰੈਂਟ ਦੇ ਅੰਦਰ ਜਾਂ ਬਾਹਰ ਇਕੱਠਿਆਂ ਖਾਣਾ ਖਾਣ ਦੀ ਇਜਾਜ਼ਤ ਹੋਵੇਗੀ। ਸੂਬਾ ਪੱਧਰੀ ਮਾਸਕ ਪਹਿਨਣ ਅਤੇ ਸਰੀਰਕ ਦੂਰੀਆਂ ਦੇ ਉਪਾਅ ਲਾਗੂ ਰਹਿਣਗੇ। ਦੂਜਾ ਪੜਾਅ 15 ਜੂਨ ਤੋਂ ਸ਼ੁਰੂ ਹੋਵੇਗਾ ਜਿਸ ਤਹਿਤ ਸਮਾਜਿਕ ਇਕੱਠਾਂ ਲਈ ਵੱਧ ਤੋਂ ਵੱਧ 50 ਲੋਕਾਂ ਨੂੰ ਇਜਾਜ਼ਤ ਹੋਵੇਗੀ।
            ਕੋਵਿਡ ਦੇ ਨਿਯਮ ਅਪਣਾਉਂਦਿਆਂ ਬੈਂਕੁਇਟ ਹਾਲ, ਸਿਨੇਮਾ ਥੀਏਟਰ, ਲਾਈਵ ਥੀਏਟਰ ਲਈ ਵੱਧ ਤੋਂ ਵੱਧ 50 ਲੋਕਾਂ ਦੇ ਇਕੱਠ ਨੂੰ ਮਨਜ਼ੂਰੀ ਮਿਲੀ ਹੈ। ਅੰਦਰੂਨੀ ਅਤੇ ਬਾਹਰੀ ਖੇਡਾਂ ਲਈ ਵੱਧ ਤੋਂ ਵੱਧ 50 ਦਰਸ਼ਕ ਇਕੱਠੇ ਹੋ ਸਕਣਗੇ। ਸੂਬਾ ਪੱਧਰੀ ਮਾਸਕ ਪਹਿਨਣ ਅਤੇ ਸਰੀਰਕ ਦੂਰੀਆਂ ਦੇ ਉਪਾਅ ਲਾਗੂ ਰਹਿਣਗੇ। ਇਸੇ ਲੜੀ ਦਾ ਤੀਜਾ ਪੜਾਅ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗਾ ਜਿਸ ਨਾਲ ਸੂਬਾਈ ਐਮਰਜੈਂਸੀ ਤੇ ਪਬਲਿਕ ਸਹਿਤ ਐਮਰਜੈਂਸੀ ਖ਼ਤਮ ਸਮਝੀ ਜਾਵੇਗੀ। ਸੁਰੱਖਿਆ ਯੋਜਨਾਵਾਂ ਦੇ ਨਾਲ ਅੰਦਰੂਨੀ ਤੇ ਬਾਹਰੀ ਕੀਤੇ ਜਾਣ ਵਾਲੇ ਇਕੱਠਾਂ ਦੀ ਸਮਰੱਥਾ ਵਿੱਚ ਵਾਧਾ ਹੋ ਸਕੇਗਾ ਤੇ ਸਮਰੱਥਾ ਸੀਮਾਵਾਂ ਨਾਲ ਨਾਈਟ ਕਲੱਬ ਤੇ ਕੈਸੀਨੋ ਦੁਬਾਰਾ ਖੁੱਲ੍ਹ ਜਾਣਗੇ। ਨਿੱਜੀ ਸੁਰੱਖਿਆ ਉਪਕਰਣਾਂ, ਸਰੀਰਕ ਦੂਰੀਆਂ ਤੇ ਨਵੀਂ ਜਨਤਕ ਸਿਹਤ ਅਤੇ ਕਾਰਜ ਸਥਾਨ ਦੀ ਸੇਧ ਦਿੱਤੀ ਜਾਵੇਗੀ।
ਚੌਥਾ ਤੇ ਅੰਤਿਮ ਪੜਾਅ ਦੇ 7 ਸਤੰਬਰ ਤੋਂ ਸ਼ੁਰੂ ਹੋ ਜਾਣ ਨਾਲ ਆਮ ਵਾਂਗ ਸਮਾਜਿਕ ਤੌਰ ‘ਤੇ ਵਿਚਰਨ ਦੀ ਆਗਿਆ ਮਿਲ ਜਾਵੇਗੀ।ਇਸ ਸਮੇਂ ਵੱਡੇ ਇਕੱਠ ਕਰਨ ਦੀ ਸਮਰੱਥਾ ਵਿਚ ਵਾਧਾ ਕੀਤਾ ਜਾਵੇਗਾ। ਖੇਡਾਂ ਦੌਰਾਨ ਦਰਸ਼ਕਾਂ ਦੀ ਗਿਣਤੀ ‘ਤੇ ਕੋਈ ਸੀਮਾ ਨਹੀਂ ਰਹੇਗੀ। ਇਸੇ ਪੜਾਅ ‘ਚ ਨਵੀਆਂ ਸੁਰੱਖਿਆ ਯੋਜਨਾਵਾਂ ਨਾਲ ਕਾਰੋਬਾਰ ਸ਼ੁਰੂ ਖੁਲ੍ਹਣੇ ਸ਼ੁਰੂ ਹੋ ਜਾਣਗੇ ਅਤੇ ਆਮ ਜਿੰਦਗੀ ਨੂੰ ਪਹਿਲਾਂ ਵਾਂਗ ਰਫਤਾਰ ਫੜਨੀ ਸ਼ੁਰੂ ਕਰ ਦੇਵੇਗੀ।

Related posts

ਸਮੇਂ ਤੋਂ ਵੱਡਾ ਕੋਈ ਗੁਰੂ ਨਹੀਂ

On Punjab

ਐਲਰਜੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਮਾਨਸਿਕ ਸਿਹਤ ਨਾਲ ਲੈਣਾ-ਦੇਣਾ ਨਹੀਂ- ਸਟੱਡੀ ਦਾ ਦਾਅਵਾ

On Punjab

ਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾ

On Punjab