PreetNama
ਰਾਜਨੀਤੀ/Politics

ਬਾਜ਼ਾਰ ‘ਚ ਨਹੀਂ ਹੈ ‘ਮਿਊਕਰਮਾਇਕੋਸਿਸ’ ਲਈ ਜ਼ਰੂਰੀ ਦਵਾਈ, ਪ੍ਰਧਾਨ ਮੰਤਰੀ ਦੇਣ ਧਿਆਨ- ਸੋਨੀਆ ਗਾਂਧੀ ਨੇ ਕੀਤੀ ਅਪੀਲ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਪੱਤਰ ‘ਚ ਉਨ੍ਹਾਂ ਨੇ ਆਯੁਸ਼ਮਾਨ ਭਾਰਤ ਤੇ ਹੋਰ ਸਿਹਤ ਬੀਮਾ ਉਤਪਾਦ ਤਹਿਤ ਮਿਊਕਰਮਾਇਕੋਸਿਸ ਨੂੰ ਲਿਆਉਣ ਦੀ ਗੱਲ ਕਹੀ ਤੇ ਬਾਜ਼ਾਰ ‘ਚ Liposomal Amphotericin-B ਦੀ ਘਾਟ ਦਾ ਜ਼ਿਕਰ ਕਰਦਿਆਂ ਇਸ ‘ਤੇ ਕਾਰਵਾਈ ਦੀ ਅਪੀਲ ਕੀਤੀ ਹੈ।ਪੱਤਰ ‘ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿਰਫ਼ ਸੂਬਿਆਂ ਤੋਂ ਮਿਊਕਰਮਾਇਕੋਸਿਸ ਨੂੰ ਮਹਾਮਾਰੀ ਰੋਗ ਐਕਟ ਤਹਿਤ ਮਹਾਮਾਰੀ ਐਲਾਨ ਕਰਨ ਨੂੰ ਕਿਹਾ ਹੈ। ਉਨ੍ਹਾਂ ਲਿਖਿਆ, ‘ਇਸ ਦਾ ਮਤਲਬ ਇਹ ਹੈ ਕਿ ਇਸ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦਾ ਠੀਕ ਉਤਪਾਦਨ ਤੇ ਸਪਲਾਈ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਤੇ ਮਰੀਜ਼ਾਂ ਦੀ ਮੁਫ਼ਤ ‘ਚ ਦੇਖਭਾਲ ਕੀਤੀ ਜਾਵੇਗੀ। ਮਿਊਕਰਮਾਇਕੋਸਿਸ ਤੋਂ ਪ੍ਰਭਾਵਿਤ ਹੋ ਰਹੇ ਵੱਡੀ ਗਿਣਤੀ ‘ਚ ਮਰੀਜ਼ਾਂ ਨੂੰ ਰਾਹਤ ਦੇਣ ਲਈ ਤਤਕਾਲ ਕਦਮ ਚੁੱਕੇ ਜਾਣ।’ਪੱਤਰ ‘ਚ ਕਾਂਗਰਸ ਪ੍ਰਧਾਨ ਨੇ ਲਿਖਿਆ, ‘ਮੈਂ ਸਮਝਦੀ ਹਾਂ ਕਿ ਲਿਪੋਸੋਮਲ ਏਂਫੋਟੇਰਿਸਿਨ-ਬੀ ਮਿਊਕਾਰਮਾਈਕੋਸਿਸ ਦੇ ਇਲਾਜ ਲਈ ਜ਼ਰੂਰੀ ਦਵਾਈ ਹੈ। ਬਾਜ਼ਾਰ ‘ਚ ਇਸ ਦੀ ਘਾਟ ਹੈ। ਇਹ ਬਿਮਾਰੀ ਆਯੁਸ਼ਮਾਨ ਭਾਰਤ ਤੇ ਜ਼ਿਆਦਾਤਰ ਸਿਹਤ ਬੀਮਾ ਉਤਪਾਦਾਂ ‘ਚ ਸ਼ਾਮਲ ਨਹੀਂ ਹੈ। ਉਨ੍ਹਾਂ ਅੱਗੇ ਲਿਖਿਆ, ‘ਮੈਂ ਤੁਹਾਡੇ ਤੋਂ ਮਾਮਲੇ ‘ਤੇ ਤਤਕਾਲ ਕਾਰਵਾਈ ਕਰਨ ਦੀ ਅਪੀਲ ਕਰਦੀ ਹਾਂ।’

Related posts

ਪੰਜਾਬ ’ਚ ਪਟਾਕਾ ਫੈਕਟਰੀ ਧਮਾਕੇ ਸਬੰਧੀ NGT ਵੱਲੋਂ CPCB ਤੇ ਹੋਰਾਂ ਤੋਂ ਜਵਾਬ ਤਲਬ

On Punjab

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਆਦਮਪੁਰ ਹਵਾਈ ਬੇਸ ਦਾ ਦੌਰਾ

On Punjab

Big News : ਮੋਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤਕ ਨਿਆਂਇਕ ਹਿਰਾਸਤ ‘ਚ ਭੇਜਿਆ, ਸੁਣਵਾਈ ਕੱਲ੍ਹ

On Punjab