PreetNama
ਸਮਾਜ/Social

ਮਾਊਂਟ ਐਵਰੇਸਟ ਤਕ ਪਹੁੰਚਾ ਕੋਵਿਡ-19, ਪਰਬਤਰੋਹੀਆਂ ’ਤੇ ਇਨਫੈਕਸ਼ਨ ਦਾ ਖ਼ਤਰਾ

ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ’ਚ ਕਹਿਰ ਮਚਾ ਰੱਖਿਆ ਹੈ। ਇਸ ਸੰਕਟ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਯਾਤਰਾ ’ਤੇ ਪਾਬੰਦੀ ਲੱਗਾ ਦਿੱਤਾ ਹੈ ਪਰ ਚੀਨ ਤੇ ਨੇਪਾਲ ਨੇ ਮਾਊਂਟ ਅਵਰੇਸਟ ਨੂੰ ਪਰਬਤਰੋਹੀਆਂ ਲਈ ਖੋਲ੍ਹ ਦਿੱਤਾ ਹੈ। ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਰਬਤਰੋਹੀਆਂ ’ਚੋਂ ਕਈ ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਬੀਤੇ ਦਿਨ ਅਜਿਹੇ ਹੀ ਇਨਫੈਕਟਿਡ ਵਿਦੇਸ਼ੀਆਂ ਨੂੰ ਏਅਰ ਲਿਫਟ ਕਰ ਕੇ ਕਾਠਮੰਡੂ ਦੇ ਹਸਪਤਾਲ ’ਚ ਪਹੁੰਚਾਇਆ ਗਿਆ ਹੈ
ਕੋਰੋਨਾ ਇਨਫੈਕਸ਼ਨ ਦਾ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੁਝ ਪਰਬਤਰੋਹੀਆਂ ਦੀ ਹਾਲਤ ਖਰਾਬ ਹਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਦੋ ਹਫ਼ਤੇ ਪਹਿਲਾਂ ਆਏ ਇਨ੍ਹਾਂ ਮਰੀਜ਼ਾਂ ਦੇ ਬਾਰੇ ’ਚ ਕਾਠਮੰਡੂ ’ਚ ਵਿਸ਼ਵ ਰੂਪ ਨਾਲ ਪਰਬਤਰੋਹੀਆਂ ਲਈ ਇਲਾਜ ਲਈ ਬਣੇ ਹਸਪਤਾਲ ਦੀ Business development head ਆਸਥਾ ਪੰਤ ਨੇ ਦੱਸਿਆ ਕਿ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਇੱਥੇ ਲਿਆ ਗਿਆ ਸੀ। ਉਨ੍ਹਾਂ ਦੇ ਆਰਟੀ-ਪੀਸੀਆਰ ਟੈਸਟ ’ਚ ਕੋਰੋਨਾ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਸੀ।

Related posts

ਗੁਆਂਢੀ ਸੂਬੇ ‘ਚ ਬਰਫ਼ਬਾਰੀ, ਮੌਸਮ ਨੇ ਬਦਲਿਆ ਮਿਜਾਜ਼

On Punjab

Nepal flood: ਨੇਪਾਲ ’ਚ ਹੜ੍ਹ ਦਾ ਸੰਕਟ ਹੋਰ ਵਧਿਆ, ਹੁਣ ਤਕ 25 ਲਾਪਤਾ 11 ਦੀ ਮੌਤ, ਮਿ੍ਰਤਕਾਂ ’ਚ ਭਾਰਤੀ ਤੇ ਚੀਨੀ ਸ਼ਾਮਲ

On Punjab

ਮੁਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਦੀ ਜਾਂਚ ਜਾਰੀ, CM ਮਾਨ ਨੇ ਕਿਹਾ- ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

On Punjab